ਪਿਉ ਦੇ ਇਲਾਜ ਦਾ ਦਾਅਵਾ ਕਰ ਕੇ ਲੜਕੀ ਨਾਲ ਜਬਰ-ਜ਼ਨਾਹ

Tuesday, Nov 14, 2017 - 04:00 AM (IST)

ਠਾਣੇ — ਪਿਉ ਦਾ ਕੈਂਸਰ ਠੀਕ ਹੋ ਜਾਵੇ, ਇਸ ਲਈ ਮਨੌਤੀ ਅਤੇ ਪੂਜਾ-ਪਾਠ ਕਰਨ ਆਸਾਮ ਦੇ ਕਾਮਾਖਿਆ ਮੰਦਰ ਗਈ ਇਕ ਲੜਕੀ ਨਾਲ ਉਥੋਂ ਦੇ ਇਕ ਪੁਜਾਰੀ ਨੇ ਜਬਰ-ਜ਼ਨਾਹ ਕੀਤਾ। ਲੜਕੀ ਨੇ ਇਸ ਦੀ ਸ਼ਿਕਾਇਤ ਕਾਸਰਵਡਵਨਲੀ ਪੁਲਸ ਥਾਣੇ 'ਚ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮੰਦਰ ਦੇ ਇਕ ਪੁਜਾਰੀ ਨੇ ਲੜਕੀ ਨੂੰ ਉਸ ਦੇ ਪਿਉ ਦਾ ਕੈਂਸਰ ਜਲਦੀ ਤੋਂ ਜਲਦੀ ਠੀਕ ਕਰਨ ਲਈ ਪੂਜਾ-ਪਾਠ ਕਰਾਉਣ ਲਈ ਕਿਹਾ। ਪੂਜਾ ਕਰਨ ਦੇ ਨਾਂ 'ਤੇ ਉਹ ਲੜਕੀ ਨੂੰ ਆਪਣੇ ਘਰ ਲੈ ਗਿਆ, ਜਿਥੇ ਉਸ ਨੇ ਸ਼ੁੱਧੀਕਰਨ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇੰਨਾ ਹੀ ਨਹੀਂ, ਲੜਕੀ ਦਾ ਦੋਸ਼ ਹੈ ਕਿ ਪੁਜਾਰੀ ਨੇ ਉਸ ਦਾ ਅਸ਼ਲੀਲ ਵੀਡੀਓ ਵੀ ਬਣਾ ਲਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਪੁਜਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News