ਮੰਗੋਲੀਆ ਦੇ ਰਾਸ਼ਟਰਪਤੀ ਨੇ ਮੀਂਹ ਦਰਮਿਆਨ ਕੀਤਾ ਤਾਜਮਹੱਲ ਦਾ ਦੀਦਾਰ
Sunday, Sep 22, 2019 - 01:05 AM (IST)

ਆਗਰਾ - ਮੰਗੋਲੀਆ ਦੇ ਰਾਸ਼ਟਰਪਤੀ ਖਾਲਤਮਾਗਿਨ ਬਟੁਲਗਾ ਨੇ ਸ਼ਨੀਵਾਰ ਨੂੰ ਆਗਰਾ 'ਚ ਮੀਂਹ ਦਰਮਿਆਨ ਤਾਜਮਹੱਲ ਦਾ ਦੀਦਾਰ ਕੀਤਾ। ਵੀ. ਵੀ.ਆਈ. ਪੀ. ਦੌਰੇ ਦੇ ਕਾਰਨ ਤਾਜਮਹੱਲ ਦੀਆਂ ਟਿਕਟਾਂ ਸ਼ਨੀਵਾਰ ਸਵੇਰੇ 10 ਵਜੇ ਤੋਂ ਆਮ ਸੈਲਾਨੀਆਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ। ਸੈਲਾਨੀਆਂ ਨੂੰ ਦੁਪਹਿਰ 1 ਵਜੇ ਤੋਂ ਬਾਅਦ ਤਾਜਮਹੱਲ 'ਚ ਐਂਟਰੀ ਮਿਲੀ। ਇਥੇ ਉੱਤਰ ਪ੍ਰਦੇਸ਼ ਦੇ ਸੈਰ ਸਪਾਟਾ ਰਾਜ ਮੰਤਰੀ ਡਾ. ਨੀਲਕੰਠ ਤਿਵਾੜੀ ਨੇ ਉਨ੍ਹਾਂ ਦਾ ਸਵਾਗਤ ਕੀਤਾ।