ਇਕ ਜੁਲਾਈ ਤੋਂ ਸ਼ੁਰੂ ਹੋਵੇਗਾ ਨਵਾਂ ਵਿੱਤੀ ਸਾਲ
Tuesday, Mar 31, 2020 - 01:07 AM (IST)
ਨਵੀਂ ਦਿੱਲੀ : ਲਾਕਡਾਊਨ ਕਾਰਣ ਕਈ ਵਿੱਤੀ ਕੰਮ ਸਮੇਂ ’ਤੇ ਪੂਰੇ ਕਰ ਪਾਉਣਾ ਮੁਸ਼ਕਲ ਹੋ ਰਿਹਾ ਸੀ, ਜਿਸ ਕਾਰਣ ਕੇਂਦਰ ਸਰਕਾਰ ਨੇ ਵਿੱਤੀ ਸਾਲ ਵਿਚ ਬਦਲਾਅ ਸਮੇਤ ਕਈ ਰਿਆਇਤਾਂ ਦਿੱਤੀਆਂ ਹਨ। ਇਸ ਦੇ ਤਹਿਤ ਕੇਂਦਰ ਨੇ ਚਾਲੂ ਵਿੱਤੀ ਸਾਲ ਨੂੰ 3 ਮਹੀਨਿਆਂ ਲਈ ਵਧਾ ਦਿੱਤਾ ਹੈ। ਇਸ ਦੇ ਅਨੁਸਾਰ ਹੁਣ ਚਾਲੂ ਵਿੱਤੀ ਸਾਲ 31 ਮਾਰਚ 2020 ਦੀ ਥਾਂ 30ਜੂਨ 2020 ਨੂੰ ਖਤਮ ਹੋਵੇਗਾ। ਹੁਣ ਨਵਾਂ ਵਿੱਤੀ ਸਾਲ (2020-21) 1 ਜੁਲਾਈ 2020 ਤੋਂ ਸ਼ੁਰੂ ਹੋਵੇਗਾ।
ਕਿਸਾਨਾਂ ਨੂੰ ਫਸਲ ਕਰਜ਼ਾ ਅਦਾਇਗੀ ਵਿਚ ਦਿੱਤੀ ਰਾਹਤ
ਕੋਰੋਨਾ ਲਾਕਡਾਊਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕਿਸਾਨਾਂ ਵਲੋਂ ਬੈਂਕਾਂ ਤੋਂ ਲਏ ਗਏ ਫਸਲ ਕਰਜ਼ੇ ’ਤੇ ਬੈਂਕਾਂ ਨੂੰ 2 ਫੀਸਦੀ ਦੀ ਵਿਆਜ ਰਾਸ਼ੀ ਜਦਕਿ ਕਿਸਾਨਾਂ ਨੂੰ 3 ਫੀਸਦੀ ਤੁਰੰਤ ਮੁੜ ਭੁਗਤਾਨ ਉਤਸ਼ਾਹ (ਪੀ. ਆਰ. ਆਈ.) ਦਾ ਲਾਭ ਪ੍ਰਦਾਨ ਕੀਤਾ ਹੈ। ਇਹ ਲਾਭ 3 ਲੱਖ ਰੁਪਏ ਤੱਕ ਦੇ ਕਰਜ਼ ਲਈ ਹੈ ਜੋ 1 ਮਾਰਚ 2020 ਤੋਂ 31 ਮਈ 2020 ਤੱਕ ਹੈ। ਲਾਕਡਾਊਨ ਕਾਰਣ ਲੋਕਾਂ ਦੀ ਆਵਾਜਾਈ ’ਤੇ ਰੋਕ ਕਾਰਣ ਕਿਸਾਨ ਫਸਲ ਕਰਜ਼ ਦੀ ਅਦਾਇਗੀ ਨਹੀਂ ਕਰ ਪਾ ਰਹੇ ਹਨ। ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ।