ਸਸਪੈਂਸ ਖ਼ਤਮ, ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ ਡਾ. ਮੋਹਨ ਯਾਦਵ

12/11/2023 5:18:48 PM

ਇੰਦੌਰ- ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਦੇ ਨਾਂ ਦੀ ਉਡੀਕ ਖ਼ਤਮ ਹੋ ਗਈ ਹੈ। ਵਿਧਾਨ ਸਭਾ ਚੋਣਾਂ ਵਿਚ ਬਹੁਮਤ ਨਾਲ ਜਿੱਤ ਹਾਸਲ ਕਰਨ ਦੇ 8 ਦਿਨ ਬਾਅਦ ਭਾਜਪਾ ਨੇ ਵਿਧਾਇਕ ਦਲ ਦੀ ਬੈਠਕ 'ਚ ਨਵੇਂ ਮੁੱਖ ਮੰਤਰੀ ਦਾ ਨਾਂ ਤੈਅ ਕਰ ਲਿਆ ਹੈ। ਅਗਲੇ 5 ਸਾਲ ਲਈ ਡਾ. ਮੋਹਨ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਇਸ ਐਲਾਨ ਨਾਲ ਹੀ ਸਾਰੇ ਕਿਆਸਾਂ 'ਤੇ ਵਿਰਾਮ ਲੱਗ ਗਿਆ ਹੈ। ਮੋਹਨ ਯਾਦਵ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਹਨ। ਹੋਰ ਪਿਛੜੇ ਵਰਗ ਨਾਲ ਸਬੰਧਤ ਡਾ. ਯਾਦਵ ਉਜੈਨ ਦੱਖਣ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਪਸੰਦ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- SC ਨੇ ਧਾਰਾ370 ਹਟਾਉਣ ਸਬੰਧੀ ਫ਼ੈਸਲੇ ਨੂੰ ਰੱਖਿਆ ਬਰਕਰਾਰ, ਜਾਣੋ ਇਸ ਧਾਰਾ ਨਾਲ ਜੁੜੇ ਘਟਨਾਕ੍ਰਮ ਬਾਰੇ

ਇਸ ਅਹਿਮ ਫੈਸਲੇ ਤੋਂ ਪਹਿਲਾਂ ਭਾਜਪਾ ਹਾਈਕਮਾਂਡ ਨੇ ਅੱਜ ਆਬਜ਼ਰਵਰਾਂ ਦੀ ਟੀਮ ਭੋਪਾਲ ਭੇਜੀ ਸੀ। ਇਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਆਸ਼ਾ ਲਾਕੜਾ ਅਤੇ ਕੇ. ਲਕਸ਼ਮਣ ਦੇ ਨਾਂ ਸ਼ਾਮਲ ਹਨ। ਭੋਪਾਲ ਪਹੁੰਚਣ ਤੋਂ ਬਾਅਦ ਮਨੋਹਰ ਲਾਲ ਖੱਟੜ ਅਤੇ ਹੋਰ ਆਬਜ਼ਰਵਰਾਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ। ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਿਵਰਾਜ ਸਿੰਘ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਸੀ ਕਿ ਖੱਟਰ ਭਾਜਪਾ ਹਾਈਕਮਾਨ ਦੇ ਹੁਕਮਾਂ 'ਤੇ ਦਿੱਲੀ ਤੋਂ ਪਹੁੰਚੇ ਸਨ।ਖੱਟਰ ਦੇ ਭੋਪਾਲ ਪਹੁੰਚਣ ਤੋਂ ਬਾਅਦ ਵੀ ਨੱਡਾ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਰਹੇ।

ਇਹ ਵੀ ਪੜ੍ਹੋ-  'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ

ਦੱਸ ਦੇਈਏ ਕਿ 17 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ 3 ਦਸੰਬਰ ਨੂੰ ਆਏ ਨਤੀਜਿਆਂ 'ਚ ਭਾਜਪਾ ਨੇ 230 ਮੈਂਬਰੀ ਵਿਧਾਨ ਸਭਾ 'ਚੋਂ 163 ਸੀਟਾਂ ਜਿੱਤ ਕੇ ਮੱਧ ਪ੍ਰਦੇਸ਼ 'ਚ ਸੱਤਾ ਬਰਕਰਾਰ ਰੱਖੀ ਹੈ। ਇਸ ਚੋਣ 'ਚ ਵਿਰੋਧੀ ਪਾਰਟੀ ਕਾਂਗਰਸ 66 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਇਸ ਚੋਣ ਵਿਚ ਭਾਜਪਾ ਨੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਕਿਸੇ ਨੂੰ ਵੀ ਪੇਸ਼ ਨਹੀਂ ਕੀਤਾ। ਇਕ ਤਰ੍ਹਾਂ ਨਾਲ ਇਹ ਸਾਰੀ ਮੁਹਿੰਮ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਆਧਾਰਿਤ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News