ਨਹਾਉਂਦੀ ਔਰਤ ਦੀ ਵੀਡੀਓ ਬਣਾਉਣ ਵਾਲਾ ਕੁੱਕ ਕਾਬੂ

11/05/2017 5:58:18 AM

ਬੈਂਗਲੁਰੂ — ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬੇਲਨਦੂਰ 'ਚ ਘਰ-ਘਰ ਜਾ ਕੇ ਖਾਣਾ ਬਣਾਉਣ ਵਾਲੇ ਇਕ ਕੁੱਕ ਨੇ ਇਕ ਔਰਤ ਦੀ ਨਹਾਉਂਦੀ ਹੋਈ ਦੀ ਵੀਡੀਓ ਬਣਾ ਲਈ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 
ਪੀੜਤ ਔਰਤ ਇਕ ਫਲੈਟ 'ਚ ਰੁਕੀ ਸੀ, ਜਿਥੇ ਮੁਲਜ਼ਮ ਕੁੱਕ ਭਾਸਕਰ ਅਹਿਲਦਾਰ ਕੰਮ ਕਰਦਾ ਸੀ। ਪੁਲਸ ਨੇ ਦੱਸਿਆ ਕਿ ਨਹਾਉਂਦੀ ਔਰਤ ਨੇ ਦੇਖਿਆ ਕਿ ਕੋਈ ਬਾਥਰੂਮ ਦੀ ਖਿੜਕੀ ਅੱਗੇ ਮੋਬਾਇਲ ਫੋਨ ਫੜੀ ਖੜ੍ਹਾ ਹੈ, ਉਸ ਨੇ ਤੁਰੰਤ ਮਦਦ ਲਈ ਆਵਾਜ਼ ਲਗਾਈ। ਔਰਤ ਦਾ ਪਤੀ ਬਾਹਰ ਆ ਗਿਆ ਅਤੇ ਉਸ ਨੇ ਦੇਖਿਆ ਕਿ ਕੋਈ ਭੱਜ ਰਿਹਾ ਸੀ ਪਰ ਉਸ ਵਿਅਕਤੀ ਦੀ ਪਛਾਣ ਸਪੱਸ਼ਟ ਨਹੀਂ ਸੀ। ਇਸ ਲਈ ਸੀ. ਸੀ. ਟੀ. ਵੀ. ਫੁਟੇਜ ਦੇਖੀ ਗਈ, ਜਿਸ ਵਿਚ ਕੁੱਕ ਨੂੰ ਭੱਜਦਿਆਂ ਦੇਖਿਆ ਗਿਆ।


Related News