ਜ਼ਮੀਨ ਤੋਂ ਹਜ਼ਾਰਾਂ ਫੁੱਟ ਉਪਰ ਹਵਾ ''ਚ ਪਿਆਰ ਦਾ ਇਜ਼ਹਾਰ, ਮੁਹੱਬਤ ਦੇ ਇਸ ਅੰਦਾਜ਼ ''ਤੇ ਦੁਨੀਆ ਦੀਵਾਨੀ
Thursday, Jan 12, 2023 - 05:49 PM (IST)

ਮੁੰਬਈ- ਵਿਆਹ ਤੋਂ ਪਹਿਲਾਂ ਲੋਕ ਆਪਣੀ ਮੰਗੇਤਰ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ ਅਤੇ ਇਹ ਬਹੁਤ ਹੀ ਆਮ ਗੱਲ ਹੈ। ਕੁਝ ਲੋਕ ਇਸ਼ਕ ਦਾ ਇਜ਼ਹਾਰ ਇਸ ਤਰ੍ਹਾਂ ਕਰਦੇ ਹਨ ਕਿ ਦੁਨੀਆ ਉਨ੍ਹਾਂ ਦੀ ਮੁਹੱਬਤ ਦੀ ਦੀਵਾਨੀ ਹੋ ਜਾਂਦੀ ਹੈ। ਇਕ ਸ਼ਖ਼ਸ ਨੇ ਆਪਣੀ ਮੰਗੇਤਰ ਨੂੰ ਖ਼ਾਸ ਤਰ੍ਹਾਂ ਦਾ ਅਹਿਸਾਸ ਕਰਾਉਣ ਲਈ ਨਾ ਸਿਰਫ਼ ਸਰਪ੍ਰਾਈਜ਼ ਦਿੱਤਾ ਸਗੋਂ ਉਸ ਨੇ ਜ਼ਮੀਨ ਤੋਂ ਹਜ਼ਾਰਾਂ ਫੁੱਟ ਉਪਰ ਪਿਆਰ ਦਾ ਇਜ਼ਹਾਰ ਕਰ ਕੇ ਉਸ ਨੂੰ ਹੈਰਾਨ ਕਰ ਦਿੱਤਾ। ਪ੍ਰਪੋਜ਼ ਦਾ ਇਹ ਵੱਖਰਾ ਅੰਦਾਜ਼ ਵੇਖ ਕੇ ਸ਼ਖ਼ਸ ਦੀ ਮੰਗੇਤਰ ਪੂਰੀ ਤਰ੍ਹਾਂ ਹੈਰਾਨ ਰਹਿ ਗਈ।
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਸ਼ਖ਼ਸ ਏਅਰ ਇੰਡੀਆ ਦੀ ਫਲਾਈਟ ਵਿਚ ਉਡਾਣ ਭਰਦੇ ਸਮੇਂ ਆਪਣੀ ਮੰਗੇਤਰ ਨੂੰ ਅਜਿਹਾ ਸਰਪ੍ਰਾਈਜ਼ ਦਿੰਦਾ ਹੈ, ਜਿਸ ਬਾਰੇ ਉਸ ਨੇ ਕਦੇ ਵੀ ਸੋਚਿਆ ਨਹੀਂ ਸੀ। ਦਿਲ ਨੂੰ ਛੂਹ ਲੈਣ ਵਾਲਾ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵੀਡੀਓ 2 ਜਨਵਰੀ ਦੀ ਹੈ। ਸ਼ਖ਼ਸ ਦੀ ਮੰਗੇਤਰ ਲੰਡਨ ਤੋਂ ਹੈਦਰਾਬਾਦ ਹੁੰਦੇ ਹੋਏ ਮੁੰਬਈ ਜਾ ਰਹੀ ਸੀ। ਇਸ ਦੌਰਾਨ ਸ਼ਖ਼ਸ ਨੇ ਆਪਣੀ ਮੰਗੇਤਰ ਨੂੰ ਪ੍ਰਪੋਜ਼ ਕਰਨ ਲਈ ਪੂਰੀ ਪਲਾਨਿੰਗ ਬਣਾਈ ਸੀ। ਸ਼ਖ਼ਸ ਇਕ ਵੱਡੇ ਗੁਲਾਬੀ ਰੰਗ ਦੇ ਪੋਸਟਰ ਨਾਲ ਫਲਾਈਟ ਦੀ ਗੈਲਰੀ ਵਿਚ ਆਇਆ ਅਤੇ ਫਿਰ ਗੋਡਿਆਂ ਭਾਰ ਬੈਠ ਕੇ ਆਪਣੀ ਮੰਗੇਤਰ ਨੂੰ ਪ੍ਰਪੋਜ਼ ਕੀਤਾ। ਇਹ ਸਭ ਵੇਖ ਕੇ ਕੁੜੀ ਹੈਰਾਨ ਰਹਿ ਗਈ। ਫਲਾਈਟ ਵਿਚ ਬੈਠੇ ਯਾਤਰੀ ਉਨ੍ਹਾਂ ਲਈ ਤਾੜੀਆਂ ਵਜਾਉਂਦੇ ਹਨ।