ਸਰਕਾਰ ਨੇ ਆਰੋਗਿਆ ਸੇਤੂ ਐਪ ਦਾ ''ਸੋਰਸ ਕੋਡ'' ਕੀਤਾ ਜਨਤਕ
Wednesday, May 27, 2020 - 11:58 PM (IST)
ਨਵੀਂ ਦਿੱਲੀ (ਰਾਈਟਰ) : ਕੋਰੋਨਾ ਮਹਾਮਾਰੀ ਨਾਲ ਬਚਾਅ ਅਤੇ ਜਾਗਰੂਕਤਾ ਲਈ ਭਾਰਤ ਸਰਕਾਰ ਨੇ ਅਪ੍ਰੈਲ ਮਹੀਨੇ 'ਚ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਹੁਣ ਸਰਕਾਰ ਨੇ ਆਰੋਗਿਆ ਸੇਤੂ ਦੇ ਐਂਡ੍ਰਾਇਡ ਵਰਜ਼ਨ ਦਾ ਸੋਰਸ ਕੋਡ ਜਨਤਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਪਣੇ ਸੋਰਸ ਹੋਣ ਵਾਲਾ ਇਹ ਦੁਨੀਆ ਦਾ ਪਹਿਲਾ ਸਰਕਾਰੀ ਐਪ ਬਣ ਗਿਆ ਹੈ। ਇਸ ਗੱਲ ਦਾ ਐਲਾਨ ਹਾਲ ਹੀ 'ਚ ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਨੇ ਕੀਤਾ ਹੈ।
ਐਪ ਦਾ ਸੋਰਸ ਕੋਡ ਜਾਰੀ ਹੋਣ ਤੋਂ ਬਾਅਦ ਹੁਣ ਸਕਿਓਰਟੀ ਟੈਸਟ ਕਰਨ ਵਾਲੇ ਡਿਵੈੱਲਪਰਸ ਅਤੇ ਹੈਕਰਸ ਇਸ ਐਪ ਨੂੰ ਬਿਹਤਰ ਤਰੀਕੇ ਨਾਲ ਟੈਸਟ ਕਰਨ ਸਕਣਗੇ। ਇਸ ਐਪ ਦੀਆਂ ਖਾਮੀਆਂ ਅਤੇ ਖੂਬੀਆਂ ਨਿਕਲ ਕੇ ਸਾਹਮਣੇ ਆਉਣਗੀਆਂ, ਜਿਸ ਨਾਲ ਐਪ ਨੂੰ ਪ੍ਰਾਈਵੇਸੀ ਦੇ ਲਿਹਾਜ਼ ਨਾਲ ਬਿਹਤਰ ਕੀਤਾ ਜਾ ਸਕੇਗਾ। ਇਸ ਐਪ ਦੀ ਡਿਵੈੱਲਪਰ ਨੈਸ਼ਨਲ ਇੰਫਾਰਮੈਟਿਕਸ ਸੈਂਟਰ ਹੈ, ਜਿਸ ਨੇ ਇਸ ਐਪ ਲਈ ਬਗ ਬਾਊਂਟੀ ਦਾ ਵੀ ਐਲਾਨ ਕੀਤਾ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਸ ਐਪ 'ਚ ਬਗ ਨੂੰ ਲੱਭਣ ਲਈ ਬਗ ਬਾਊਂਟੀ ਪ੍ਰੋਗਰਾਮ ਰਹੇਗਾ, ਜਿਸ ਦੇ ਤਹਿਤ ਆਰੋਗਿਆ ਸੇਤੂ ਐਪ 'ਚ ਕੋਈ ਬਗ ਲੱਭਣ 'ਤੇ ਇਕ ਲੱਖ ਰੁਪਏ ਦਾ ਈਨਾਮ ਦਿੱਤਾ ਜਾਵੇਗਾ। ਸਰਕਾਰ ਨੇ ਸਾਰੇ ਡਿਵੈੱਲਪਰਸ ਨੂੰ ਕਿਹਾ ਕਿ ਐਪ ਨੂੰ ਲੈ ਕੇ ਜੇਕਰ ਉਨ੍ਹਾਂ ਦੇ ਮਨ 'ਚ ਕੋਈ ਸਵਾਲ ਹੈ, ਕੋਈ ਕੰਮੀ ਹੈ ਜਾਂ ਫਿਰ ਕੋਈ ਸੁਝਾਅ ਹੈ ਤਾਂ ਉਸ ਦਾ ਸਵਾਗਤ ਹੈ।
ਕੀ ਹੁੰਦਾ ਹੈ ਓਪਨ ਸੋਰਸ ਕੋਡ?
ਕਿਸੇ ਵੀ ਐਪ ਦਾ ਇਕ ਬੇਸਿਕ ਪ੍ਰੋਗਰਾਮ ਹੁੰਦਾ ਹੈ ਜਿਸ ਨਾਲ ਡਿਵੈੱਲਪਰ ਜਾਂ ਪ੍ਰੋਗਰਾਮ ਤਿਆਰ ਕਰਦੇ ਹਨ। ਇਸ ਨੂੰ ਹੀ ਸੋਰਸ ਕੋਡ ਕਿਹਾ ਜਾਂਦਾ ਹੈ, ਜਿਸ ਨੂੰ ਇਕ ਆਮ ਯੂਜ਼ਰ ਵੀ ਆਸਾਨੀ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੜ੍ਹ ਅਤੇ ਸਮਝ ਸਕਦਾ ਹੈ। ਇਸ 'ਚ ਐਪ ਦੀਆਂ ਸਾਰੀਆਂ ਕਮਾਂਡਸ ਹੁੰਦੀਆਂ ਹਨ। ਇਸ ਨੂੰ ਯੂਜ਼ ਕਰ ਸੁਤੰਤਰ ਖੋਜਕਰਤਾ ਇਹ ਟੈਸਟ ਕਰ ਸਕਦੇ ਹਨ ਕਿ ਐਪ ਕਿਵੇਂ ਕੰਮ ਕਰਦਾ ਹੈ।