ਏਅਰਬੱਸ ਏ-380 ਦਾ ਭਵਿੱਖ ਅਮੀਰਾਤ ਦੇ ਆਰਡਰ ''ਤੇ ਨਿਰਭਰ
Sunday, Jul 30, 2017 - 11:20 PM (IST)
ਨਵੀਂ ਦਿੱਲੀ-ਏਅਰਬੱਸ ਕੰਪਨੀ ਦੇ ਆਊਟਗੋਇੰਗ ਡਿਸਟ੍ਰੀਬਿਊਸ਼ਨ ਪ੍ਰਮੁੱਖ ਜਾਨ ਲੇਹੀ ਨੇ ਕਿਹਾ ਕਿ ਕੰਪਨੀ ਆਪਣੇ ਪ੍ਰਮੁੱਖ ਏ-380 ਸੁਪਰ ਜੰਬੋ ਜਹਾਜ਼ਾਂ ਦੇ ਜੀਵਨ ਨੂੰ ਵਿਸਤਾਰਿਤ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਵਿਕਰੀ ਮੁਹਿੰਮ 'ਤੇ ਕੰਮ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਬੱਸ ਨੂੰ ਪ੍ਰਮੁੱਖ ਏ-380 ਸੁਪਰ ਜੰਬੋ ਜਹਾਜ਼ਾਂ ਲਈ ਅਮੀਰਾਤ ਏਅਰਲਾਈਨਜ਼ ਦੇ 8.7 ਅਰਬ ਡਾਲਰ ਦੇ 20 ਜੈਟ, ਬ੍ਰਿਟਿਸ਼ ਏਅਰਵੇਜ਼ ਦੀ ਆਈ. ਏ. ਜੀ., ਜਾਪਾਨ ਦੀ ਏ. ਐੱਨ. ਏ. ਹੋਲਡਿੰਗ ਇੰਕ ਅਤੇ ਥਾਈ ਏਅਰਵੇਜ਼ ਇੰਟਰਨੈਸ਼ਨਲ ਪੀ. ਸੀ. ਐੱਲ. ਦੇ ਆਰਡਰ ਦਾ ਇੰਤਜ਼ਾਰ ਹੈ।
ਸੂਤਰਾਂ ਨੇ ਦੱਸਿਆ ਕਿ ਏਅਰਬੱਸ ਇਹ ਮਹਿਸੂਸ ਕਰ ਰਹੀ ਹੈ ਕਿ ਉਹ 5 ਤੋਂ 10 ਜਹਾਜ਼ਾਂ ਦੀਆਂ ਛੋਟੀਆਂ ਵਿਕਰੀਆਂ ਦੇ ਨਾਲ ਅੱਗੇ ਨਹੀਂ ਵਧ ਸਕਦੀ ਹੈ, ਇਸ ਮੱਹਤਵਪੂਰਨ ਵਿਕਰੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਅਮੀਰਾਤ ਦਾ ਸੌਦਾ ਸਿਰੇ ਚੜ੍ਹਨਾ ਜ਼ਰੂਰੀ ਹੈ। ਉਥੇ ਨਵੇਂ ਆਰਡਰ ਦੀ ਕਮੀ ਦੌਰਾਨ ਕੰਪਨੀ ਇਕ ਮਹੀਨੇ 'ਚ ਘੱਟ ਤੋਂ ਘੱਟ ਇਕ ਏ-380 ਜਹਾਜ਼ ਤਿਆਰ ਕਰਨ ਦੀ ਤਿਆਰੀ 'ਚ ਹੈ ਕਿਉਂਕਿ ਜੈਟ ਤੋਂ ਹੋਣ ਵਾਲੀ ਇਨਕਮ 'ਚ ਗਿਰਾਵਟ ਕੰਪਨੀ ਲਈ ਮੌਤ ਦੀ ਘੰਟੀ ਹੈ ਅਤੇ ਅਪਡੇਟ ਕਰ ਕੇ ਇਨਕਮ 'ਚ ਹੋ ਰਹੀ ਅਨੁਮਾਨਿਤ ਕਟੌਤੀ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਉਥੇ ਏਅਰਬੱਸ ਦੇ ਇਕ ਬੁਲਾਰੇ ਨੇ ਵਿੱਤੀ ਰਿਪੋਰਟ ਤੋਂ ਪਹਿਲਾਂ ਇਸ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦੱਸ ਦੇਈਏ ਕਿ ਬੋਇੰਗ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਮੁਕਾਬਲੇਬਾਜ਼ 747 ਜਹਾਜ਼ਾਂ ਦਾ ਉਤਪਾਦਨ ਖਤਮ ਕਰ ਸਕਦੀ ਹੈ ਅਤੇ 2 ਮਹੀਨੇ 'ਚ ਸਿਰਫ ਇਕ ਜਹਾਜ਼ ਤਿਆਰ ਕਰੇਗੀ ਅਤੇ ਮੌਜੂਦਾ ਬੈਕਲਾਗ ਲਗਭਗ 4 ਸਾਲ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਜੰਬੋ ਜਹਾਜ਼ ਨੂੰ ਮਾਲ ਢੋਆਈ ਦੇ ਰੂਪ 'ਚ ਵੀ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਇਹ ਸਿਰਫ ਯਾਤਰੀ ਏ-380 ਜਹਾਜ਼ਾਂ ਦੀ ਤੁਲਨਾ 'ਚ ਇਕ ਵਪਾਰਿਕ ਸੰਭਾਵਿਤ ਬਾਜ਼ਾਰ ਪ੍ਰਦਾਨ ਕਰਦਾ ਹੈ। ਉਥੇ ਏ-380 ਜਹਾਜ਼ਾਂ ਲਈ ਵਿਸਥਾਰ ਸਮਝੌਤਾ ਕਰਨ ਨਾਲ ਹੀ ਲੇਹੀ (66) ਦੇ ਕਰੀਅਰ ਨੂੰ ਕੈਪਚਰ ਕਰਨ 'ਚ ਮਦਦ ਮਿਲੇਗੀ, ਜਿਨ੍ਹਾਂ ਨੇ ਬੀਤੀ ਮਈ 'ਚ ਐਲਾਨ ਕੀਤਾ ਸੀ ਕਿ ਉਹ 23 ਸਾਲ ਬਾਅਦ ਮਾਰਕੀਟਿੰਗ ਬਾਸ ਦੇ ਰੂਪ ਆਏ ਹਨ ਅਤੇ 1 ਅਰਬ ਡਾਲਰ ਤੋਂ ਜ਼ਿਆਦਾ ਦੀ ਵਿਕਰੀ 'ਚ ਕਦਮ ਵਧਾਉਣਗੇ।
