ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

Sunday, Apr 09, 2023 - 01:58 PM (IST)

ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

ਨਵੀਂ ਦਿੱਲੀ- ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ 20 ਅ੍ਰਪੈਲ ਨੂੰ ਲੱਗਣ ਵਾਲਾ ਹੈ। ਇਹ ਸੂਰਜ ਗ੍ਰਹਿਣ ਸਵੇਰੇ 7 ਵਜ ਕੇ 4 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ ਦੁਪਹਿਰ 12 ਵਜ ਕੇ 29 ਮਿੰਟ ਤੱਕ ਰਹੇਗਾ। ਦਰਅਸਲ ਚੰਦਰਮਾ ਜਦੋਂ ਸੂਰਜ ਤੇ ਪ੍ਰਿਥਵੀ ਵਿਚਾਲੇ ਆ ਜਾਂਦਾ ਹੈ ਤਾਂ ਇਸ ਖਗੋਲੀ ਘਟਨਾ ਨੂੰ ਸੂਰਜ ਗ੍ਰਹਿਣ ਆਖਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ PM ਮੋਦੀ, ਖੁੱਲ੍ਹੀ ਜੀਪ 'ਚ ਬੈਠ ਕੇ ਜੰਗਲ ਦੀ 'ਸਫ਼ਾਰੀ' ਦਾ ਮਾਣਿਆ ਆਨੰਦ

ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਕਈ ਸਵਾਲ ਉਠ ਰਹੇ ਹਨ। ਇਹ ਸੂਰਜ ਗ੍ਰਹਿਣ ਭਾਰਤ ਵਿਚ ਵਿਖਾਈ ਦੇਵੇਗਾ ਜਾਂ ਨਹੀਂ? ਇਸ ਦਾ ਸਮੇਂ ਕੀ ਹੋਵੇਗਾ? ਜੋਤਿਸ਼ਾਂ ਮੁਤਾਬਕ ਸੂਰਜ ਗ੍ਰਹਿਣ ਨਾ ਤਾਂ ਭਾਰਤ ਵਿਚ ਦਿਸੇਗਾ ਅਤੇ ਨਾ ਹੀ ਇਸ ਦਾ ਕੋਈ ਅਸਰ ਭਾਰਤ 'ਚ ਰਹਿਣ ਵਾਲੇ ਲੋਕਾਂ 'ਤੇ ਪਵੇਗਾ।

ਬੇਹੱਦ ਖ਼ਾਸ ਹੋਵੇਗਾ ਸੂਰਜ ਗ੍ਰਹਿਣ

ਇਸ ਵਾਰ ਸੂਰਜ ਗ੍ਰਹਿਣ ਬੇਹੱਦ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਸੂਰਜ ਗ੍ਰਹਿਣ ਤਿੰਨ ਰੂਪਾਂ ਵਿਚ ਵੇਖਣ ਨੂੰ ਮਿਲੇਗਾ, ਇਨ੍ਹਾਂ 'ਚ ਅੰਸ਼ਕ, ਪੂਰਨ ਅਤੇ ਕੁੰਡਲਾਕਾਰ। ਵਿਗਿਆਨੀਆਂ ਨੇ ਇਸ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਦਾ ਨਾਂ ਦਿੱਤਾ ਹੈ। ਹਾਈਬ੍ਰਿਡ ਸੂਰਜ ਗ੍ਰਹਿਣ 100 ਸਾਲ 'ਚ ਇਕ ਵਾਰ ਲੱਗਦਾ ਹੈ।

ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

ਅੰਸ਼ਕ ਸੂਰਜ ਗ੍ਰਹਿਣ- ਜਦੋਂ ਚੰਦਰਮਾ ਸੂਰਜ ਦੇ ਇਕ ਛੋਟੇ ਜਿਹੇ ਹਿੱਸੇ ਦੇ ਸਾਹਮਣੇ ਆਉਂਦਾ ਹੈ ਅਤੇ ਪ੍ਰਕਾਸ਼ ਨੂੰ ਰੋਕਦਾ ਹੈ, ਤਾਂ ਇਕ ਅੰਸ਼ਕ ਸੂਰਜ ਗ੍ਰਹਿਣ ਹੁੰਦਾ ਹੈ।

ਕੁੰਡਲਕਾਰ ਸੂਰਜ ਗ੍ਰਹਿਣ- ਜਦੋਂ ਚੰਦਰਮਾ ਸੂਰਜ ਦੇ ਵਿਚਕਾਰ ਆਉਂਦਾ ਹੈ ਅਤੇ ਰੋਸ਼ਨੀ ਨੂੰ ਰੋਕਦਾ ਹੈ, ਤਾਂ ਚਾਰੇ ਪਾਸੇ ਇਕ ਚਮਕਦਾਰ ਪ੍ਰਕਾਸ਼ ਚੱਕਰ ਬਣ ਜਾਂਦਾ ਹੈ, ਇਸ ਨੂੰ ਰਿੰਗ ਆਫ਼ ਫਾਇਰ ਕਿਹਾ ਜਾਂਦਾ ਹੈ।

ਪੂਰਨ ਸੂਰਜ ਗ੍ਰਹਿਣ- ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਇਕ ਸਿੱਧੀ ਰੇਖਾ 'ਚ ਹੁੰਦੇ ਹਨ, ਜਿਸ ਕਾਰਨ ਧਰਤੀ ਦਾ ਇਕ ਹਿੱਸਾ ਪੂਰੀ ਤਰ੍ਹਾਂ ਹਨ੍ਹੇਰਾ ਛਾ ਜਾਂਦਾ ਹੈ, ਤਾਂ ਪੂਰਨ ਸੂਰਜ ਗ੍ਰਹਿਣ ਦੀ ਸਥਿਤੀ ਬਣ ਜਾਂਦੀ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ

ਹਾਈਬ੍ਰਿਡ ਸੂਰਜ ਗ੍ਰਹਿਣ ਕੀ ਹੈ?

ਅੰਸ਼ਕ, ਪੂਰਨ ਅਤੇ ਕੁੰਡਲਕਾਰ ਸੂਰਜ ਗ੍ਰਹਿਣ ਦਾ ਮਿਸ਼ਰਣ ਹੈ। ਇਹ ਸੂਰਜ ਗ੍ਰਹਿਣ ਲਗਭਗ 100 ਸਾਲਾਂ ਵਿਚ ਸਿਰਫ ਇਕ ਵਾਰ ਵੇਖਣ ਨੂੰ ਮਿਲਦਾ ਹੈ। ਇਸ ਸੂਰਜ ਗ੍ਰਹਿਣ ਦੇ ਸਮੇਂ ਚੰਦਰਮਾ ਦੀ ਧਰਤੀ ਤੋਂ ਦੂਰੀ ਨਾ ਤਾਂ ਜ਼ਿਆਦਾ ਹੁੰਦੀ ਹੈ ਅਤੇ ਨਾ ਹੀ ਘੱਟ।

ਕਿੱਥੇ-ਕਿੱਥੇ ਦਿਸੇਗਾ ਸੂਰਜ ਗ੍ਰਹਿਣ

ਇਹ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ ਅਤੇ ਨਾ ਹੀ ਭਾਰਤ 'ਚ ਰਹਿਣ ਵਾਲੇ ਲੋਕਾਂ 'ਤੇ ਇਸ ਦਾ ਕੋਈ ਅਸਰ ਪਵੇਗਾ। ਇਹ ਸੂਰਜ ਗ੍ਰਹਿਣ ਕੰਬੋਡੀਆ, ਚੀਨ, ਅਮਰੀਕਾ, ਮਾਈਕ੍ਰੋਨੇਸ਼ੀਆ, ਮਲੇਸ਼ੀਆ, ਫਿਜੀ, ਜਾਪਾਨ, ਸਮੋਆ, ਸੋਲੋਮਨ, ਬਰੂਨੀ, ਸਿੰਗਾਪੁਰ, ਥਾਈਲੈਂਡ, ਅੰਟਾਰਕਟਿਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਵੀਅਤਨਾਮ, ਤਾਈਵਾਨ, ਪਾਪੂਆ ਨਿਊ ਗਿਨੀ, ਇੰਡੋਨੇਸ਼ੀਆ, ਫਿਲੀਪੀਨਜ਼ ਤੋਂ ਇਲਾਵਾ ਦੱਖਣੀ ਹਿੰਦ ਮਹਾਸਾਗਰ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਰਗੀਆਂ ਥਾਵਾਂ 'ਤੇ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਮੰਗਿਆ ਵਿਸ਼ੇਸ਼ ਪੈਕੇਜ


author

Tanu

Content Editor

Related News