ਸੜਕ ਕਿਨਾਰੇ ਮਿਲੀ ਵਿਅਕਤੀ ਦੀ ਲਾਸ਼, ਨਹੀਂ ਹੋਈ ਪਛਾਣ

Monday, Jun 26, 2017 - 05:05 PM (IST)

ਸੜਕ ਕਿਨਾਰੇ ਮਿਲੀ ਵਿਅਕਤੀ ਦੀ ਲਾਸ਼, ਨਹੀਂ ਹੋਈ ਪਛਾਣ

ਰਿਸ਼ੀਕੇਸ਼— ਰਿਸ਼ੀਕੇਸ਼-ਦੇਹਰਾਦੂਨ ਮਾਰਗ ਦੇ ਜੰਗਲਾਤ ਬੈਰੀਅਰ ਤੋਂ ਅੱਗੇ ਇਕ ਵਿਅਕਤੀ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 5.30 ਵਜੇ ਪੁਲਸ ਨੂੰ ਇੱਥੋਂ ਗੁਜ਼ਰ ਰਹੇ ਲੋਕਾਂ ਨੇ ਸੜਕ ਕਿਨਾਰੇ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਪੁਲਸ ਮੁਤਾਬਕ ਮ੍ਰਿਤਕ ਦੀ ਉਮਰ 35 ਸਾਲ ਦੇ ਆਸਪਾਸ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਵਾਹਨ ਨੇ ਰਾਤ ਨੂੰ ਵਿਅਕਤੀ ਨੂੰ ਟੱਕਰ ਮਾਰੀ ਹੋਵੇਗੀ। ਵਿਅਕਤੀ ਦੇ ਸਿਰ 'ਤੇ ਗੰਭੀਰ ਸੱਟ ਦੇ ਨਿਸ਼ਾਨ ਸੀ।


Related News