ਮਿਸਾਲ: ਜੋੜੇ ਨੇ ਬੇਟੀ ਗੋਦ ਲੈ ਕੇ ਬੰਨ੍ਹੀ ਪੱਗੜੀ

04/24/2018 12:49:14 PM

ਅਲਵਰ— ਇਕ ਪਾਸੇ ਦੇਸ਼ 'ਚ ਲੜਕੀਆਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਬੇਟੇ ਤੋਂ ਵਧ ਬੇਟੀਆਂ ਨੂੰ ਮਾਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਬੇਟੇ ਦੇ ਸਮਾਨ ਦਰਜਾ ਦਿੰਦੇ ਹਨ। ਇਕ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਥਾਣਾਗਾਜੀ 'ਚ ਸਾਹਮਣੇ ਆਇਆ ਹੈ, ਜਿੱਥੇ ਅਨਪੜ੍ਹ ਸਮਝੇ ਜਾਣ ਵਾਲੇ ਸਮਾਜ ਦੇ ਇਕ ਬੇਔਲਾਦ ਜੋੜੇ ਨੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਜੋੜੇ ਨੇ ਇਕ ਲੜਕੀ ਨੂੰ ਗੋਦ ਲੈ ਕੇ ਆਪਣੇ ਜਿਉਂਦੇ ਜੀ ਆਪਣਾ ਮੌਤ ਦਾ ਭੋਜਨ ਕਰ ਕੇ ਗੋਦ ਲਈ ਬੇਟੀ ਦੇ ਪੱਗੜੀ ਬੰਨ੍ਹੀ। ਇਹ ਸਾਰਾ ਪ੍ਰੋਗਰਾਮ ਸਮਾਜ ਦੇ ਲੋਕਾਂ ਦੇ ਸਾਹਮਣੇ ਕੀਤਾ ਗਿਆ। ਥਾਣਾਗਾਜੀ ਕਸਬੇ 'ਚ ਰਹਿਣ ਵਾਲੇ ਸਮਾਜ ਸੇਵੀ ਬਲਧਾਰੀ ਰੇਬਾਰੀ ਅਤੇ ਸਾਇਰ ਰੇਬਾਰੀ ਨੇ ਮੰਗਲਵਾਰ ਨੂੰ ਬੇਟੀ ਨੂੰ ਗੋਦ ਲਿਆ ਅਤੇ ਸਾਰੇ ਸਮਾਜ ਦੇ ਸਾਹਮਣੇ ਪੱਗੜੀ ਬੰਨ੍ਹ ਕੇ ਆਪਣੇ ਬੇਟੇ ਦੀ ਉਪਾਧੀ ਦਿੱਤੀ। ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਸੰਤਾਨ ਨਹੀਂ ਹੈ।
ਇਸ ਲਈ ਸੋਮਵਾਰ ਨੂੰ ਜੀਵਿਤ ਮੌਤ ਦੇ ਭੋਜਨ ਦਾ ਆਯੋਜਨ ਕੀਤਾ ਅਤੇ ਸਮਾਜ ਦੇ ਸਾਹਮਣੇ ਬੇਟੀ ਨੂੰ ਗੋਦ ਲੈ ਕੇ ਪੱਗੜੀ ਰਸਮ ਕਰਵਾਈ, ਜਿਸ 'ਚੋਂ ਲੜਕੀ ਸਰਿਤਾ ਦੇ ਨਾਂ 5 ਲੱਖ ਰੁਪਏ ਦੀ ਐੱਫ.ਡੀ. ਅਤੇ ਚੱਲ-ਅਚੱਲ ਸੰਪਤੀ ਨਾਂ ਕੀਤੀ। ਬੇਟੀ ਗੋਦ ਲੈਣ ਬਾਰੇ ਬਲਦਾਰੀ ਨੇ ਦੱਸਿਆ ਕਿ ਬੇਟਾ ਅਤੇ ਬੇਟੀ 'ਚ ਕੋਈ ਫਰਕ ਨਹੀਂ ਹੁੰਦਾ ਹੈ। ਬੇਟੇ ਤੋਂ ਵਧ ਬੇਟੀ ਜ਼ਿਆਦਾ ਫਰਜ਼ ਅਦਾ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਬੇਟੀ ਨਹੀਂ ਹੋਵੇਗੀ ਤਾਂ ਬੇਟੇ ਕਿੱਥੋਂ ਹੋਣਗੇ। ਜਿਸ ਤਰ੍ਹਾਂ ਬੇਟਿਆਂ ਦੇ ਭਵਿੱਖ ਦੀ ਚਿੰਤਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਬੇਟੀਆਂ ਦੇ ਭਵਿੱਖ ਦੀ ਵੀ ਚਿੰਤਾ ਮਾਂ-ਬਾਪ ਨੂੰ ਕਰਨੀ ਚਾਹੀਦੀ ਹੈ।


Related News