ਜਜ਼ਬੇ ਨੂੰ ਸਲਾਮ! ਹਾਦਸੇ ''ਚ ਹੱਥ ਗੁਆ ਚੁੱਕੇ ਸ਼ਖ਼ਸ ਨੇ ਪੈਰ ਨਾਲ ਵੋਟ ਪਾ ਕੇ ਪੇਸ਼ ਕੀਤੀ ਜਾਗਰੂਕਤਾ ਦੀ ਮਿਸਾਲ

Wednesday, May 08, 2024 - 05:31 PM (IST)

ਵਡੋਦਰਾ- ਦੇਸ਼ 'ਚ ਲੋਕਤੰਤਰ ਦਾ ਮਹਾਉਤਸਵ ਚੱਲ ਰਿਹਾ ਹੈ। ਲੋਕ ਤਪਦੀ ਗਰਮੀ 'ਚ ਵੀ ਵੱਧ-ਚੜ੍ਹ ਕੇ ਵੋਟ ਪਾਉਣ ਲਈ ਪਹੁੰਚ ਰਹੇ ਹਨ। ਇਸ ਵਿਚਕਾਰ ਗੁਜਰਾਤ ਦੇ ਨਡਿਆਦ ਤੋਂ ਇਕ ਭਾਵੁਕ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਇਕ ਸ਼ਖ਼ਸ ਜਿਸਨੇ ਆਪਣੇ ਦੋਵੇਂ ਹੱਥ ਇਕ ਦੁਰਘਟਨਾ 'ਚ ਗੁਆ ਦਿੱਤੇ ਸਨ, ਉਹ ਜਦੋਂ ਬੂਥ 'ਤੇ ਵੋਟਿੰਗ ਲਈ ਪਹੁੰਚਿਆ ਤਾਂ ਬਿਨਾਂ ਕਿਸੇ ਮਦਦ ਦੇ ਆਪਣੇ ਪੈਰ ਨਾਲ ਈ.ਵੀ.ਐੱਮ. ਦਾ ਬਟਨ ਦਬਾਅ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

ਗੁਜਰਾਤ ਦੇ ਨਡਿਆਦ ਲੋਕ ਸਭਾ ਸੀਟ ਤੋਂ ਜਜ਼ਬੇ ਨੂੰ ਸਲਾਮ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਨਡਿਆਦ ਲੋਕ ਸਭਾ ਸੀਟ 'ਤੇ ਵੋਟਿੰਗ ਲਈ ਜਦੋਂ ਪ੍ਰਕਿਰਿਆ ਜਾਰੀ ਸੀ, ਉਦੋਂ ਅੰਕਿਤ ਸੋਨੀ ਨਾਂ ਦਾ ਇਕ ਵੋਟਰ ਇਕ ਬੂਥ 'ਤੇ ਪਹੁੰਚਿਆ। ਸ਼ਖ਼ਸ ਸਾਰੀ ਪ੍ਰਕਿਰਿਆ ਨੂੰ ਪੂਰੀ ਕਰਦੇ ਹੋਏ ਵੋਟਿੰਗ ਲਈ ਬੂਥ ਦੇ ਅੰਦਰ ਪਹੁੰਚਿਆ। ਜਿੱਥੇ ਉਸਨੇ ਆਪਣੇ ਪੈਰ ਨਾਲ ਈ.ਵੀ.ਐੱਮ. ਦਾ ਬਟਨ ਦਬਾਇਆ ਅਤੇ ਪੈਰ 'ਤੇ ਹੀ ਵੋਟਿੰਗ ਦਾ ਨਿਸ਼ਾਨ ਵੀ ਲਗਵਾਇਆ।

ਆਖ਼ ਦਿੱਤੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਅੰਕਿਤ ਸੋਨੀ ਨੇ ਨਾ ਸਿਰਫ ਵੋਟ ਪਾਈ ਸਗੋਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਬਾਹਰ ਆਉਣ ਅਤੇ ਵੋਟ ਪਾਉਣ ਦੀ ਅਪੀਲ ਵੀ ਕੀਤੀ। ਅੰਕਿਤ ਸੋਨੀ ਨੇ ਕਿਹਾ ਕਿ ਮੈਂ 20 ਸਾਲ ਪਹਿਲਾਂ ਬਿਜਲੀ ਦੇ ਝਟਕੇ ਕਾਰਨ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਆਪਣੇ ਅਧਿਆਪਕਾਂ ਅਤੇ ਗੁਰੂ ਦੇ ਆਸ਼ੀਰਵਾਦ ਨਾਲ ਮੈਂ ਸਨਾਤਕ, ਸੀ.ਐੱਸ. ਕੀਤਾ... ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਵੋਟ ਪਾਉਣ।


Rakesh

Content Editor

Related News