ਕਾਂਗਰਸ ਨੇ ਚੋਣ ਕਮਿਸ਼ਨ ''ਤੇ ਉਠਾਏ ਸਵਾਲ, ਕਿਹਾ-ਪ੍ਰਧਾਨ ਮੰਤਰੀ ਦੀ ਰੈਲੀ ਲਈ ਬਦਲਿਆ ਸਮਾਂ

10/06/2018 1:26:13 PM

ਨਵੀਂ ਦਿੱਲੀ—ਚੋਣ ਕਮਿਸ਼ਨ ਅੱਜ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ ਤੇ ਚੋਣ ਤਰੀਕਾਂ ਦੇ ਐਲਾਨ ਦੇ ਸਮੇਂ ਫੇਰਬਦਲ 'ਤੇ ਕਾਂਗਰਸ ਨੇ ਸਵਾਲ ਉਠਾਏ ਹਨ।
ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀ ਚੋਣ ਦੀ ਤਰੀਕ ਲਈ 12.30 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ। ਰਾਜਸਥਾਨ ਦੇ ਅਜਮੇਰ 'ਚ ਦੁਪਹਿਰ 1 ਵਜੇ ਪ੍ਰਧਾਨ ਮੰਤਰੀ ਦੀ ਰੈਲੀ ਹੈ। ਚੋਣ ਕਮਿਸ਼ਨ ਨੇ ਅਚਾਨਕ ਵਕਤ ਬਦਲ ਦਿੱਤਾ ਤੇ ਪ੍ਰੈੱਸ ਕਾਨਫਰੰਸ 3 ਵਜੇ ਹੋਵੇਗੀ। ਕੀ ਚੋਣ ਕਮਿਸ਼ਨ ਆਜ਼ਾਦ ਹੈ?
ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਜੇਕਰ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਕਰਦੇ ਤਾਂ ਇਸ ਰੈਲੀ ਦਾ ਖਰਚ ਵੀ ਚੋਣ ਰੈਲੀ 'ਚ ਹੀ ਜੋੜਿਆ ਜਾਂਦਾ। ਅਜਿਹੇ 'ਚ ਭਾਜਪਾ ਦੇ ਨਿਰਦੇਸ਼ 'ਤੇ ਹੀ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਦਾ ਸਮਾਂ ਬਦਲ ਦਿੱਤਾ ਹੈ।
           


Related News