ਸ਼ਰਾਬ ਪੀਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ ! ਅੱਜ ਬੰਦ ਹੋ ਜਾਣਗੇ ਸ਼ਰਾਬ ਦੇ ਠੇਕੇ, ਜਾਣੋ ਮੁੜ ਕਦੋਂ ਖੁੱਲ੍ਹਣਗੇ ?

Monday, Jul 08, 2024 - 03:52 AM (IST)

ਜਲੰਧਰ- 10 ਜੁਲਾਈ ਨੂੰ ਜਲੰਧਰ ਵੈਸਟ ਹਲਕੇ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਹਲਕੇ ਤੋਂ ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਜਲੰਧਰ ਦੀ ਇਹ ਸੀਟ ਖ਼ਾਲੀ ਹੋ ਗਈ ਸੀ। ਹੁਣ ਇੱਥੇ 10 ਜੁਲਾਈ ਨੂੰ ਮੁੜ ਚੋਣਾਂ ਹੋਣ ਜਾ ਰਹੀਆਂ ਹਨ। 

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪਿਅੱਕੜਾਂ ਲਈ ਵੱਡੀ ਖ਼ਬਰ ਹੈ ਕਿ ਜਲੰਧਰ ਦੇ ਸਾਰੇ ਸ਼ਰਾਬ ਦੇ ਠੇਕੇ 8 ਜੁਲਾਈ ਸ਼ਾਮ 5 ਵਜੇ ਤੋਂ ਬੰਦ ਰਹਿਣਗੇ। ਇਹ ਠੇਕੇ ਹੁਣ ਚੋਣਾਂ ਵਾਲੇ ਦਿਨ ਭਾਵ 10 ਜੁਲਾਈ ਹੀ ਸ਼ਾਮ 7 ਵਜੇ ਤੋਂ ਬਾਅਦ ਖੁੱਲ੍ਹਣਗੇ। 

ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਦੇ ਸਾਰੇ ਠੇਕਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜੋ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News