ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਯਮੁਨਾ ''ਤੇ ਬਣਾਇਆ ਗਿਆ ਨਵਾਂ ਅਸਥਘਾਟ

Sunday, Jul 07, 2024 - 11:53 PM (IST)

ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਯਮੁਨਾ ''ਤੇ ਬਣਾਇਆ ਗਿਆ ਨਵਾਂ ਅਸਥਘਾਟ

ਨਵੀਂ ਦਿੱਲੀ (ਜ.ਬ.)– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਯਮੁਨਾ ਨਦੀ ਦੇ ਕੰਢੇ ’ਤੇ ਬਣਾਏ ਅਸਥਘਾਟ ਨੂੰ ਅਰਦਾਸ ਕਰ ਕੇ ਸੰਗਤ ਨੂੰ ਸਮਰਪਿਤ ਕੀਤਾ ਗਿਆ। ਇਸ ਅਸਥਾਨ ਦੀ ਸੇਵਾ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਮੁਖੀ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ ਵੱਲੋਂ ਨਿਭਾਈ ਗਈ ਹੈ।

ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਦਿੱਲੀ ਕਮੇਟੀ ਨੇ ਇਸ ਅਸਥਾਨ ਨੂੰ ਵਿਕਸਿਤ ਕਰਨ ਦਾ ਫੈਸਲਾ ਲਿਆ ਸੀ ਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਪ ਕਹਿ ਕੇ ਇਹ ਸੇਵਾ ਲਈ ਅਤੇ ਇਸ ਨੂੰ ਬਹੁਤ ਖੂਬਸੂਰਤ ਢੰਗ ਨਾਲ ਮੁਕੰਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਸਾਹਨੀ ਦਾ ਧੰਨਵਾਦ ਕਰਨ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਿਸ ਤਰੀਕੇ ਉਹ ਦੇਸ਼ ਤੇ ਕੌਮ ਦੀ ਸੇਵਾ ਵਿਚ ਲੱਗੇ ਹਨ ਤੇ ਹਮੇਸ਼ਾ ਵਧ-ਚੜ੍ਹ ਕੇ ਕੰਮ ਕਰਵਾਉਂਦੇ ਹਨ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

PunjabKesari

ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ

ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਵੀ ਜਿਹੜੇ ਜੀਅ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀਆਂ ਅਸਥੀਆਂ ਇਥੇ ਹੀ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਡਾ. ਸਾਹਨੀ ਤੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਡਾ. ਸਾਹਨੀ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਭਾਈਚਾਰੇ ਦੇ ਨਾਲ-ਨਾਲ ਸਮੁੱਚੇ ਪੰਜਾਬੀਆਂ ਲਈ ਇਸ ਥਾਂ ਦੀ ਵੱਖਰੀ ਮਹੱਤਤਾ ਹੈ। ਮੇਰੀ ਕੋਸ਼ਿਸ਼ ਸੀ ਕਿ ਇਸ ਅਸਥਾਨ ਨੂੰ ਬਹੁਤ ਸੁੰਦਰ ਢੰਗ ਨਾਲ ਵਿਕਸਤ ਕੀਤਾ ਜਾਵੇ ਅਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਇਨ੍ਹਾਂ ਯਤਨਾਂ ਨੂੰ ਬੂਰ ਪਿਆ ਹੈ।

PunjabKesari

ਇਸ ਮੌਕੇ ਸਾਬਕਾ ਐੱਮ.ਪੀ. ਤਰਲੋਚਨ ਸਿੰਘ ਸਾਬਕਾ ਐੱਮ.ਪੀ., ਬਾਬਾ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਕਮੇਟੀ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਜਸਬੀਰ ਸਿੰਘ ਜੱਸੀ, ਐੱਮ.ਪੀ.ਐੱਸ. ਚੱਢਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ, ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸਰਬਜੀਤ ਸਿੰਘ ਵਿਰਕ, ਪਰਵਿੰਦਰ ਸਿੰਘ ਲੱਕੀ, ਸੁਖਬੀਰ ਸਿੰਘ ਕਾਲੜਾ, ਮਨਜੀਤ ਸਿੰਘ ਔਲਖ, ਇੰਦਰਜੀਤ ਸਿੰਘ ਮੌਂਟੀ, ਨਿਸ਼ਾਨ ਸਿੰਘ ਮਾਨ, ਦਲਜੀਤ ਸਿੰਘ ਸਰਨਾ, ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ- ਘਰੋਂ ਡਿਊਟੀ 'ਤੇ ਗਿਆ PRTC ਦਾ ਕੰਡਕਟਰ ਹੋਇਆ ਲਾਪਤਾ, ਜਿਸ ਹਾਲ 'ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News