ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਕਰ'ਤੇ ਕਈ ਵੱਡੇ ਐਲਾਨ

Tuesday, Feb 24, 2026 - 04:44 PM (IST)

ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਕਰ'ਤੇ ਕਈ ਵੱਡੇ ਐਲਾਨ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਨਵੇਂ ਬਣੇ ਪ੍ਰਧਾਨ ਮੰਤਰੀ ਦਫ਼ਤਰ (PMO) ਭਵਨ ‘ਸੇਵਾ ਤੀਰਥ’ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਇਤਿਹਾਸਕ ਬੈਠਕ ਹੋਈ। ਕੇਂਦਰੀ ਕੈਬਨਿਟ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ।  ਇਸ ਮੌਕੇ ਕੈਬਨਿਟ ਨੇ ‘ਸੇਵਾ ਸੰਕਲਪ’ ਮਤਾ ਪਾਸ ਕਰਦਿਆਂ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਅਤੇ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦੀ ਵਚਨਬੱਧਤਾ ਦੁਹਰਾਈ ਹੈ।

ਕੈਬਨਿਟ ਮੀਟਿੰਗ ਖਤਮ ਹੋਣ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਰਕਾਰ ਵੱਲੋਂ ਮੀਟਿੰਗ 'ਚ ਲਏ ਗਏ ਫੈਸਲਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। 
ਇਸ ਦੌਰਾਨ ਜਾਣਕਾਰੀ ਦਿੰਦਿਆ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਬੈਠਕ ਵਿੱਚ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਨੇ ਕੇਰਲ ਰਾਜ ਦਾ ਨਾਂ ਬਦਲ ਕੇ ‘ਕੇਰਲਮ’ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਇਨਫਰਾਸਟਰਕਚਰ ਵਿਕਾਸ ਨੂੰ ਗਤੀ ਦੇਣ ਲਈ 12,236 ਕਰੋੜ ਰੁਪਏ ਦੇ ਅਹਿਮ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।

 

ਇਸ ਤੋਂ ਇਲਾਵਾ ਸ੍ਰੀਨਗਰ ਹਵਾਈ ਅੱਡੇ ਦਾ ਹੋਵੇਗਾ ਕਾਇਆਕਲਪ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਸ੍ਰੀਨਗਰ ਹਵਾਈ ਅੱਡੇ 'ਤੇ 1,677 ਕਰੋੜ ਰੁਪਏ ਦੀ ਲਾਗਤ ਨਾਲ ‘ਸਿਵਲ ਐਨਕਲੇਵ’ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਨਵਾਂ ਟਰਮੀਨਲ 71,500 ਵਰਗ ਮੀਟਰ ਵਿੱਚ ਬਣੇਗਾ, ਜਿਸ ਦੀ ਸਾਲਾਨਾ ਸਮਰੱਥਾ ਇਕ ਕਰੋੜ ਯਾਤਰੀਆਂ ਦੀ ਹੋਵੇਗੀ। ਇਸ ਨਾਲ ਇਲਾਕੇ ਵਿੱਚ ਰੁਜ਼ਗਾਰ ਅਤੇ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ।

ਇਹ ਵੀ ਪੜ੍ਹੋ...ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’

ਕਿਸਾਨਾਂ ਤੇ ਰੇਲਵੇ ਲਈ ਵੱਡੇ ਫ਼ੈਸਲੇ
• ਜੂਟ ਦਾ ਸਮਰਥਨ ਮੁੱਲ (MSP): ਸਾਲ 2026-27 ਦੇ ਸੀਜ਼ਨ ਲਈ ਜੂਟ ਦੇ MSP ਵਿੱਚ 275 ਰੁਪਏ ਦਾ ਵਾਧਾ ਕਰਕੇ ਇਸਨੂੰ 5,925 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
• ਰੇਲਵੇ ਪ੍ਰੋਜੈਕਟ: ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ 8 ਜ਼ਿਲ੍ਹਿਆਂ ਵਿੱਚ ਤਿੰਨ ਰੇਲ 'ਮਲਟੀ-ਟ੍ਰੈਕਿੰਗ' ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
• ਪਾਵਰ ਸੈਕਟਰ: ਪਾਵਰਗ੍ਰਿਡ ਦੀ ਇਕੁਇਟੀ ਨਿਵੇਸ਼ ਸੀਮਾ ਨੂੰ 5,000 ਕਰੋੜ ਤੋਂ ਵਧਾ ਕੇ 7,500 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ‘ਸੇਵਾ ਤੀਰਥ’ ਦੀ ਕਾਰਜ ਸੰਸਕ੍ਰਿਤੀ ਬੈਠਕ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਨਵੇਂ PMO ਭਵਨ ਵਿੱਚ ਲਿਆ ਗਿਆ ਹਰ ਫ਼ੈਸਲਾ 140 ਕਰੋੜ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੋਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਨੀਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਦੇ ਅਨੁਕੂਲ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News