ਕੇਂਦਰੀ ਕੈਬਨਿਟ 'ਚ ਸਰਕਾਰ ਨੇ ਲਏ ਵੱਡੇ ਫੈਸਲੇ, ਕਿਸਾਨਾਂ ਤੇ ਉਦਯੋਗਾਂ ਲਈ ਹਜ਼ਾਰਾਂ ਕਰੋੜਾਂ ਦੇ ਪ੍ਰਾਜੈਕਟਾਂ ਨੂੰ ਹਰੀ

Tuesday, May 05, 2026 - 08:59 PM (IST)

ਕੇਂਦਰੀ ਕੈਬਨਿਟ 'ਚ ਸਰਕਾਰ ਨੇ ਲਏ ਵੱਡੇ ਫੈਸਲੇ, ਕਿਸਾਨਾਂ ਤੇ ਉਦਯੋਗਾਂ ਲਈ ਹਜ਼ਾਰਾਂ ਕਰੋੜਾਂ ਦੇ ਪ੍ਰਾਜੈਕਟਾਂ ਨੂੰ ਹਰੀ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਕਈ ਅਹਿਮ ਫੈਸਲੇ ਲੈਂਦਿਆਂ ਦੇਸ਼ ਦੇ ਵਿਕਾਸ ਲਈ ਹਜ਼ਾਰਾਂ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲੇ ਕਈ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜੇ ਆਉਣ ਦੇ ਤੁਰੰਤ ਬਾਅਦ ਲਏ ਗਏ ਹਨ।

ਕਿਸਾਨਾਂ ਲਈ ਵੱਡੀ ਰਾਹਤ ਅਤੇ ਨਵੇਂ ਮਿਸ਼ਨ 
ਸਰਕਾਰ ਨੇ ਗੰਨਾ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਾਲ 2026-27 ਦੇ ਸੀਜ਼ਨ ਲਈ ਗੰਨੇ ਦੀ ਉਚਿਤ ਅਤੇ ਲਾਭਕਾਰੀ ਕੀਮਤ (FRP) 365 ਰੁਪਏ ਪ੍ਰਤੀ ਕੁਇੰਟਲ ਮਨਜ਼ੂਰ ਕੀਤੀ ਹੈ। ਇਸ ਫੈਸਲੇ ਨਾਲ ਦੇਸ਼ ਦੇ ਲਗਭਗ 5 ਕਰੋੜ ਗੰਨਾ ਕਿਸਾਨਾਂ ਅਤੇ ਖੰਡ ਮਿੱਲਾਂ ਵਿੱਚ ਕੰਮ ਕਰਦੇ 5 ਲੱਖ ਮਜ਼ਦੂਰਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ, ਕਪਾਹ ਦੇ ਖੇਤਰ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਲਈ 'ਕਪਾਹ ਉਤਪਾਦਕਤਾ ਮਿਸ਼ਨ' (2026-27 ਤੋਂ 2030-31) ਲਈ 5659.22 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਮਿਸ਼ਨ 'ਵਧੇਰੇ ਉਪਜ ਦੇਣ ਵਾਲੀ ਕਿਸਮ' (HYV) ਦੇ ਬੀਜਾਂ ਦੇ ਵਿਕਾਸ 'ਤੇ ਕੇਂਦਰਿਤ ਹੋਵੇਗਾ।

MSME ਅਤੇ ਉਦਯੋਗਿਕ ਖੇਤਰ ਲਈ ਐਲਾਨ 
ਪੱਛਮੀ ਏਸ਼ੀਆ ਦੇ ਸੰਕਟ ਕਾਰਨ ਪੈਦਾ ਹੋਣ ਵਾਲੀ ਨਕਦੀ ਦੀ ਕਮੀ ਨਾਲ ਨਜਿੱਠਣ ਲਈ, ਸਰਕਾਰ ਨੇ MSME ਅਤੇ ਹਵਾਬਾਜ਼ੀ (Aviation) ਖੇਤਰ ਲਈ 18,100 ਕਰੋੜ ਰੁਪਏ ਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ECLGS 5.0) ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ, ਭਾਰਤ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ ਵਿੱਚ ਕੈਬਨਿਟ ਨੇ ਗੁਜਰਾਤ ਵਿੱਚ ਦੋ ਨਵੇਂ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ ਲਗਭਗ 3,936 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ।

ਗੁਜਰਾਤ ਵਿੱਚ ਜਹਾਜ਼ ਮੁਰੰਮਤ ਕੇਂਦਰ
 ਕੈਬਨਿਟ ਨੇ ਗੁਜਰਾਤ ਦੇ ਵਾਡੀਨਾਰ ਵਿਖੇ ਇੱਕ ਅਤਿ-ਆਧੁਨਿਕ ਜਹਾਜ਼ ਮੁਰੰਮਤ ਕੇਂਦਰ (Ship Repair Facility) ਦੇ ਵਿਕਾਸ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 1,570 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜੋ ਭਾਰਤ ਦੇ ਸਮੁੰਦਰੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News