ਭਿਆਨਕ ਗਰਮੀ ’ਚ Delivery Boys ਨੂੰ ਵੱਡੀ ਰਾਹਤ ! ਕੰਪਨੀਆਂ ਨੇ ਸੁਰੱਖਿਆ ਲਈ ਚੁੱਕੇ ਅਹਿਮ ਕਦਮ
Sunday, May 03, 2026 - 05:27 PM (IST)
ਨਵੀਂ ਦਿੱਲੀ- ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਅਤੇ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਰਮਿਆਨ ਤੇਜ਼ੀ ਨਾਲ ਵੱਧ ਰਹੇ ਆਨਲਾਈਨ ਵਪਾਰ ਅਤੇ ਤੇਜ਼ ਡਿਲੀਵਰੀ ਖੇਤਰ ਨਾਲ ਜੁੜੇ ਲੱਖਾਂ ਅਸਥਾਈ ਕਰਮਚਾਰੀਆਂ (ਗਿਗ ਵਰਕਰਾਂ) ਦੀ ਕੰਮ ਕਰਨ ਦੀ ਸਥਿਤੀ ਮੁੜ ਚਰਚਾ 'ਚ ਹੈ। ਸ਼ਹਿਰਾਂ 'ਚ ਦੋਪਹੀਆ ਵਾਹਨਾਂ 'ਤੇ ਡਿਲੀਵਰੀ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ, ਥਕਾਵਟ ਅਤੇ ਲੂ ਲੱਗਣ ਦਾ ਵੱਧ ਖਤਰਾ ਰਹਿੰਦਾ ਹੈ। ਸਮੇਂ 'ਤੇ ਡਿਲੀਵਰੀ ਦੇ ਦਬਾਅ ਅਤੇ ਤੈਅ ਟੀਚਿਆਂ ਕਾਰਨ ਉਨ੍ਹਾਂ ਨੂੰ ਦਿਨ ਦੇ ਸਭ ਤੋਂ ਗਰਮ ਸਮੇਂ 'ਚ ਵੀ ਕੰਮ ਕਰਨਾ ਪੈਂਦਾ ਹੈ, ਜਦੋਂ ਕਿ ਰਸਤੇ 'ਚ ਪੀਣ ਦੇ ਸਾਫ਼ ਪਾਣੀ ਅਤੇ ਛਾਂ ਵਰਗੀਆਂ ਸਹੂਲਤਾਂ ਹਮੇਸ਼ਾ ਉਪਲੱਬਧ ਨਹੀਂ ਹੁੰਦੀਆਂ।
ਇਸ ਸਥਿਤੀ ਨੂੰ ਦੇਖਦੇ ਹੋਏ ਈ-ਕਾਮਰਸ ਕੰਪਨੀ ਐਮਾਜ਼ੋਨ, ਜ਼ੋਮੈਟੋ, ਸਵਿਗੀ ਅਤੇ ਜੈਪਟੋ ਵਰਗੀਆਂ ਮੁੱਖ ਕੰਪਨੀਆਂ ਨੇ ਆਪਣੇ ਫਰੰਟਲਾਈਨ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਕਈ ਵਿਸ਼ੇਸ਼ ਉਪਾਵਾਂ ਦਾ ਐਲਾਨ ਕੀਤਾ ਹੈ। ਐਮਾਜ਼ੋਨ ਨੇ 'ਪ੍ਰਾਜੈਕਟ ਆਸ਼ਰੇ' ਦੇ ਅਧੀਨ ਮੁੱਖ ਸ਼ਹਿਰਾਂ 'ਚ 100 ਵਾਤਾਵਰਣ ਦੇ ਅਨੁਕੂਲ ਵਿਸ਼ਰਾਮ (ਆਰਾਮ) ਕੇਂਦਰ ਸ਼ੁਰੂ ਕੀਤੇ ਹਨ, ਜਿੱਥੇ ਬੈਠਣ ਦੀ ਸਹੂਲਤ, ਟਾਇਲਟ ਅਤੇ ਮੁੱਢਲੇ ਇਲਾਜ ਦੀ ਵਿਵਸਥਾ ਹੈ। ਕੰਪਨੀ ਅਨੁਸਾਰ, ਇਨ੍ਹਾਂ ਕੇਂਦਰਾਂ ਦਾ ਉਪਯੋਗ ਹੋਰ ਕੰਪਨੀਆਂ ਦੇ ਡਿਲੀਵਰੀ ਕਰਮਚਾਰੀ ਵੀ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ 'ਤੇ ਹਰ ਮਹੀਨੇ ਡੇਢ ਲੱਖ ਤੋਂ ਵੱਧ ਡਿਲੀਵਰੀ ਕਰਮਚਾਰੀਆਂ ਨੂੰ ਸਵੱਛ ਪੀਣ ਵਾਲਾ ਪਾਣੀ, ਮੋਬਾਈਲ ਚਾਰਜਿੰਗ ਅਤੇ ਮੁੱਢਲੇ ਇਲਾਜ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਨਾਲ ਹੀ, ਦੇਸ਼ ਭਰ 'ਚ ਸਿਹਤ ਜਾਂਚ ਕੰਪਲੈਕਸ ਵੀ ਲਗਾਏ ਜਾ ਰਹੇ ਸਨ, ਜਿੱਥੇ ਡਾਕਟਰ ਉਨ੍ਹਾਂ ਨੂੰ ਗਰਮੀ ਤੋਂ ਬਚਾਅ ਦੇ ਉਪਾਅ ਦੱਸਦੇ ਹਨ। ਇਸੇ ਤਰ੍ਹਾਂ ਜ਼ੋਮੈਟੋ ਨੇ ਆਪਣੇ ਰੈਸਟੋਰੈਂਟ ਸਾਂਝੇਦਾਰਾਂ ਅਤੇ ਹੋਰ ਕੰਪਨੀਆਂ ਨਾਲ ਮਿਲ ਕੇ 5,000 ਤੋਂ ਵੱਧ ਆਰਾਮ ਸਥਾਨ ਤਿਆਰ ਕੀਤੇ ਹਨ, ਜਿੱਥੇ ਛਾਂ ਅਤੇ ਪਾਣੀ ਦੀ ਸਹੂਲਤ ਉਪਲੱਬਧ ਹੈ।
ਜ਼ੋਮੈਟੋ ਅਤੇ ਬਲਿੰਕਿਟ ਦੇ ਡਿਲੀਵਰੀ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਅਧੀਨ ਹਸਪਤਾਲ 'ਚ ਭਰਤੀ ਸਮੇਤ ਇਲਾਜ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਬਿਗਬਾਸਕੇਟ ਨੇ ਆਪਣੇ ਕੇਂਦਰਾਂ 'ਤੇ ਆਰਾਮ ਸਥਾਨ ਬਣਾਏ ਹਨ, ਜਿੱਥੇ ਬੈਠਣ, ਹਵਾ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਹੈ। ਜ਼ੈਪਟੋ ਆਪਣੇ ਗੋਦਾਮਾਂ ਅਤੇ ਕੇਂਦਰਾਂ ਨੂੰ ਉੱਨਤ ਕਰ ਰਹੀ ਹੈ, ਜਿੱਥੇ ਠੰਡਕ ਲਈ ਕੂਲਰ ਅਤੇ ਗਰਮੀ ਤੋਂ ਬਚਾਅ ਦੇ ਉਪਾਅ ਕੀਤੇ ਜਾ ਰਹੇ ਹਨ। ਕੰਪਨੀ ਅਨੁਸਾਰ, ਸਾਰੇ ਕੇਂਦਰਾਂ 'ਤੇ ਪੀਣ ਵਾਲੇ ਪਾਣੀ, ਟਾਇਲਟ ਅਤੇ ਆਰਾਮ ਦੀ ਸਹੂਲਤ ਉਪਲੱਬਧ ਹੈ ਅਤੇ ਲੂ ਤੇ ਪਾਣੀ ਦੀ ਕਮੀ ਵਰਗੀਆਂ ਬੀਮਾਰੀਆਂ ਲਈ ਬੀਮਾ ਵੀ ਦਿੱਤਾ ਜਾ ਰਿਹਾ ਹੈ। ਕੁਝ ਕੰਪਨੀਆਂ ਪਹਿਨਣਯੋਗ ਰਾਹਤ ਯੰਤਰਾਂ 'ਤੇ ਵੀ ਕੰਮ ਕਰ ਰਹੀਆਂ ਹਨ। ਸਵਿਗੀ ਅਤੇ ਹੋਰ ਕੰਪਨੀਆਂ ਨੇ ਠੰਡਕ ਦੇਣ ਵਾਲੀਆਂ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਸਰੀਰ ਦਾ ਤਾਪਮਾਨ ਕੁਝ ਸਮੇਂ ਲਈ ਘੱਟ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
