ਵਿਆਪਮ ਘਪਲੇ ''ਚ ਸੀ. ਬੀ. ਆਈ. ਦੀ ਜਾਂਚ ''ਚ ਖੁਲਾਸਾ, ਪਹਿਲਾਂ ਹੀ ਹੋ ਚੁੱਕੀ ਸੀ ਮੁਲਜ਼ਮਾਂ ਦੀ ਮੌਤ

10/16/2017 3:29:47 AM

ਨਵੀਂ ਦਿੱਲੀ - ਸੀ. ਬੀ. ਆਈ. ਨੇ ਆਪਣੀ ਜਾਂਚ ਵਿਚ ਖੁਲਾਸਾ ਕੀਤਾ ਕਿ ਵਿਆਪਮ ਘਪਲੇ ਨਾਲ ਜੁੜੀਆਂ ਮੌਤਾਂ 'ਤੇ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਮੱਧ ਪ੍ਰਦੇਸ਼ ਪੁਲਸ ਨੇ ਦਾਖਲੇ ਤੇ ਭਰਤੀ ਘਪਲੇ ਨਾਲ ਜੁੜੇ ਮਾਮਲਿਆਂ ਵਿਚ ਆਪਣੀ ਐੱਫ. ਆਈ. ਆਰ. ਵਿਚ ਮ੍ਰਿਤਕ ਵਿਅਕਤੀਆਂ ਦੇ ਨਾਂ ਬਤੌਰ ਮੁਲਜ਼ਮ ਸ਼ਾਮਲ ਕੀਤੇ।
ਮੱਧ ਪ੍ਰਦੇਸ਼ 'ਚ ਦਾਖਲੇ ਅਤੇ ਭਰਤੀ ਘਪਲੇ ਵਿਚ ਸ਼ਾਮਲ ਸ਼ੱਕੀਆਂ ਨੂੰ ਬਚਾਉਣ ਦੀ ਕਥਿਤ ਸਾਜ਼ਿਸ਼ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਸੀ। ਜਾਂਚ ਏਜੰਸੀ ਨੂੰ 24 ਲੋਕਾਂ ਦੀ ਮੌਤ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਜਾਂਚ ਵਿਚ ਪਾਇਆ ਗਿਆ ਕਿ 24 ਮੌਤਾਂ ਵਿਚੋਂ 16 ਲੋਕਾਂ ਦੀ ਮੌਤ ਵਿਆਪਮ ਘਪਲੇ ਵਿਚ ਸੂਬਾਈ ਸਰਕਾਰ ਵਲੋਂ ਮੁਲਜ਼ਮ ਬਣਾਏ ਜਾਣ ਤੋਂ ਕਾਫੀ ਪਹਿਲਾਂ ਹੀ ਹੋ ਚੁੱਕੀ ਸੀ। ਸੀ. ਬੀ. ਆਈ. ਨੇ ਮੌਤਾਂ ਦੇ ਪਿੱਛੇ ਕਿਸੇ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਸੀ. ਬੀ. ਆਈ. ਨੇ ਕਿਹਾ ਕਿ ਬਾਕੀ ਲੋਕਾਂ ਦੀ ਮੌਤ ਕੁਦਰਤੀ ਕਾਰਨਾਂ ਕਰ ਕੇ ਹੋਈ।


Related News