ਸੁਹਾਗਰਾਤ ''ਤੇ ਲਾੜੇ ਨੂੰ ਸੁੱਤਿਆਂ ਛੱਡ ਭੱਜ ਜਾਂਦੀ ਹੈ ਇਹ ਦੁਲਹਨ

Friday, Oct 13, 2017 - 11:31 PM (IST)

ਇੰਦੌਰ— ਮੱਧ ਪ੍ਰਦੇਸ਼ ਦੇ ਉਜੈਨ 'ਚ ਪੁਲਸ ਨੇ ਵਿਆਹ ਦੇ ਨਾਂ 'ਤੇ ਧੋਖਾ ਕਰਨ ਵਾਲੀਆਂ ਦੋ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ 'ਚੋਂ ਇਕ ਲੜਕੀ ਕੁਵਾਰੀ ਕੁੜੀ ਬਣ ਕੇ ਵਿਆਹ ਕਰਦੀ ਸੀ, ਜਦ ਕਿ ਦੂਜੀ ਜੋ ਕਿ ਥੋੜੀ ਜ਼ਿਅਦਾ ਉਮਰ ਦੀ ਸੀ, ਉਸ ਦੀ ਰਿਸ਼ਤੇਦਾਰ ਬਣ ਕੇ ਉਸ ਦਾ ਕੰਨਿਆਦਾਨ ਕਰਦੀ ਸੀ। ਸੁਹਾਗਰਾਤ ਨੂੰ ਇਹ ਲਾੜੀ ਲਾੜੇ ਨੂੰ ਸੁੱਤਾ ਛੱਡ ਸਾਰਾ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਜਾਂਦੀ ਸੀ। ਪੁਲਸ ਨੇ ਇਸ ਦੇ ਦੋ ਸਾਥੀ ਪੁਰਸ਼ਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਅਸਲ 'ਚ ਉਜੈਨ ਦੇ ਬਡਨਗਰ 'ਚ ਰਹਿਣ ਵਾਲੇ ਦਿਨੇਸ਼ ਪ੍ਰਜਾਪਤੀ ਨੇ ਉਜੈਨ ਦੇ ਮੰਦਰ 'ਚ ਵਿਆਹ ਕੀਤਾ ਸੀ। ਰਿਸ਼ਤਾ ਲੈ ਕੇ ਆਈ ਔਰਤ ਨੇ ਦਿਨੇਸ਼ ਤੋਂ 80 ਹਜ਼ਾਰ ਰੁਪਏ ਵੀ ਲਏ ਸਨ। ਵਿਆਹ ਤੋਂ ਅਗਲੇ ਦਿਨ ਹੀ ਲੜਕੀ ਘਰ ਦਾ ਸਾਰਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਈ। ਦਿਨੇਸ਼ ਨੇ ਇਸ ਦੀ ਸ਼ਿਕਾਇਤ ਚਿਮਨਗੰਜ ਥਾਣੇ 'ਚ ਦਿੱਤੀ।
ਪੁਲਸ ਨੇ ਫੋਟੋਆਂ ਤੇ ਮੋਬਾਇਲ ਨੰਬਰਾਂ ਦੇ ਅਧਾਰ 'ਤੇ ਲੁਟੇਰੀ ਦੁਲਹਨ ਦੀ ਤਲਾਸ਼ ਸ਼ੁਰੂ ਕੀਤੀ। ਪੁਲਸ ਨੇ ਸਭ ਤੋਂ ਪਹਿਲਾਂ ਇੰਦੌਰ ਦੇ ਗੌਰੀ ਨਗਰ 'ਚ ਰਹਿਣ ਵਾਲੀ ਸੀਮਾ ਉਰਫ ਦੁਰਗਾ ਉਰਫ ਦਿਵਿਆ ਨੂੰ ਹਿਰਾਸਤ 'ਚ ਲਿਆ ਹੈ। ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਇੰਦੌਰ 'ਚ ਹੀ ਰਹਿਣ ਵਾਲੀ ਉਸ ਦੀ ਮੁੰਹਬੋਲੀ ਮਾਮੀ ਸਾਰਿਕਾ ਤੇ ਮਾਮਾ ਰਾਕੇਸ਼ ਅਹਿਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਤੋਂ ਹੋਈ ਪੁੱਛਗਿੱਛ 'ਚ ਵਿਆਹ ਦੇ ਨਾਂ 'ਤੇ ਧੋਖਾਧੜੀ ਦਾ ਖੁਲਾਸਾ ਹੋਇਆ। ਪੁਲਸ ਨੇ ਦੱਸਿਆ ਕਿ ਇਹ ਗਿਰੋਹ ਵਿਆਹ ਦੇ ਨਾਂ 'ਤੇ ਜ਼ਿਆਦਾ ਉਮਰ ਦੇ ਲਾੜਿਆਂ ਨੂੰ ਫਸਾਉਂਦਾ ਸੀ।


Related News