ਲੜਕੇ ਨੇ ਆਤਮ-ਹੱਤਿਆ ਕਰਨ ਤੋਂ ਪਹਿਲਾਂ ਕਿਹਾ- ਪਾਪਾ ਆਪਣਾ ਧਿਆਨ ਰੱਖਣਾ

06/22/2017 3:33:06 PM


ਜਵਾਲੀ— ਬਾਜ਼ਾਰ 'ਚ ਕੁਝ ਲੜਕੀਆਂ ਤੋਂ ਕੁੱਟ ਪੈਣ ਦੇ ਬਾਅਦ ਆਤਮ-ਹੱਤਿਆ ਕਰਨ ਵਾਲੇ ਅੰਕੁਸ਼ ਕੁਮਾਰ ਦਾ ਇਕ ਮਿੰਟ 24 ਸੈਕੰਡ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਆਤਮ-ਹੱਤਿਆ ਕਰਨ ਦੇ ਪਹਿਲੇ ਉਸ ਨੇ ਮੋਬਾਇਲ 'ਤੇ ਬਣਾਈ ਹੈ, ਜਿਸ 'ਚ ਉਸ ਨੇ ਸਾਰੀ ਗੱਲ ਦਾ ਜ਼ਿਕਰ ਕੀਤਾ ਹੈ। ਇਸ ਵੀਡੀਓ 'ਚ ਅੰਕੁਸ਼ ਨੇ ਪਿਤਾ ਨੂੰ ਕਿਹਾ ਹੈ ਕਿ ਪਾਪਾ ਮੈਂ ਬੱਚਾਂ ਹਾਂ। ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਅਤੇ ਨਾ ਹੀ ਲੜਕੀ ਨਾਲ ਛੇੜਛਾੜ ਕੀਤੀ ਸੀ। ਪਾਪਾ ਆਪਣਾ ਧਿਆਨ ਰੱਖਣਾ, ਮੈਂ ਆਤਮ-ਹੱਤਿਆ ਕਰਨ ਜਾ ਰਿਹਾ ਹਾਂ। ਵੀਡੀਓ 'ਚ ਅੰਕੁਸ਼ ਬਹੁਤ ਡਰਿਆ ਹੋਇਆ ਹੈ ਅਤੇ ਰੌਂਦੇ ਹੋਏ ਆਪਣੀ ਬੇਗੁਨਾਹੀ ਸਾਬਿਤ ਕਰ ਰਿਹਾ ਹੈ। 
ਅੰਕੁਸ਼ ਦੇ ਨਾਲ ਕੁਝ ਲੜਕੀਆਂ ਆਪਣੇ ਸਾਥੀਆਂ ਨਾਲ ਮਿਲ ਕੇ ਗਲਤ ਵਿਵਹਾਰ ਕਰਦੀਆਂ ਸੀ ਪਰ ਉਸ ਦੀ ਸ਼ਿਕਾਇਤ 'ਤੇ ਪੁਲਸ ਕਾਰਵਾਈ ਨਹੀਂ ਕਰਦੀ, ਜਿਸ ਦੇ ਚੱਲਦੇ ਖੁਦ ਨੂੰ ਅਪਮਾਨਿਤ ਮਹਿਸੂਸ ਕਰਦੇ ਹੋਏ ਉਹ ਆਤਮ-ਹੱਤਿਆ ਕਰ ਰਿਹਾ ਹੈ।


Related News