ਮੁੰਡੇ ਦਾ ਮੂੰਹ ਉਸ ਸਮੇਂ ਤੱਕ ਜ਼ਮੀਨ ''ਚ ਦੱਬੀ ਰੱਖਿਆ ਜਦੋਂ ਤੱਕ ਕਿ ਉਸਦੀ ਮੌਤ ਨਹੀਂ ਹੋਈ

08/20/2017 8:40:04 AM

ਯਮੁਨਾਨਗਰ — ਯਮੁਨਾਨਗਰ ਦੇ ਔਰੰਗਾਬਾਦ 'ਚ ਇਕ ਮਤਰਏ ਬਾਪ ਨੇ ਆਪਣੇ ਹੀ 5 ਸਾਲ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਮਾਸੂਮ ਦੀ ਲਾਸ਼ ਨੂੰ ਪਲੋਟ੍ਰੀਫਾਰਮ ਦੇ ਪਿੱਛੇ ਖੇਤਾਂ 'ਚ ਸੁੱਟ ਦਿੱਤਾ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਦੋਸ਼ੀ ਪਿਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਨੇਪਾਲ ਮੂਲ ਦਾ ਵਿਜੈ ਇਥੇ ਪਿੰਡ ਅੋਰੰਗਾਬਾਦ 'ਚ ਇਕ ਪੋਲਟਰੀ ਫਾਰਮ 'ਚ ਕੰਮ ਕਰਦਾ ਹੈ। ਉਹ ਸ਼ਰਾਬੀ ਹੈ, ਜਿਸ ਕਾਰਨ ਉਹ ਪਤਨੀ ਨਾਲ ਕੁੱਟਮਾਰ ਕਰਦਾ ਸੀ। ਆਖਿਰ ਪਤਨੀ ਛੱਡ ਕੇ ਚਲੀ ਗਈ ਤਾਂ ਵਿਜੈ ਨੇ ਦੂਸਰਾ ਵਿਆਹ ਕਰ ਲਿਆ। 

PunjabKesari
ਮਨੀਸ਼ ਦੀ ਮਾਂ ਨੇ ਵੀ 4 ਮਹੀਨੇ ਪਹਿਲਾਂ ਹੀ ਵਿਜੇ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਵੀ ਵਿਜੇ ਨਹੀਂ ਸੁਧਰਿਆ, ਜਿਸ ਕਾਰਨ ਉਹ ਦੂਜੀ ਪਤਨੀ ਨਾਲ ਵੀ ਝਗੜਾ ਕਰਦਾ ਸੀ। ਵਿਜੇ ਉਸਦੇ ਅਤੇ ਉਸਦੀ ਪਤਨੀ ਦੇ ਵਿਚ 5 ਸਾਲ ਦੇ ਮਾਸੂਮ ਨੂੰ ਰੌੜਾ ਸਮਝਦਾ ਸੀ, ਜਿਸ ਕਾਰਨ ਉਹ ਬੱਚੇ ਨੂੰ ਵੀ ਕੁੱਟਦਾ ਸੀ।

PunjabKesari
ਪੋਲਟ੍ਰੀਫਾਰਮ 'ਚ ਕੰਮ ਕਰਨ ਵਾਲੇ ਦੂਸਰੇ ਕਰਮਚਾਰੀਆਂ ਨੇ ਦੱਸਿਆ ਕਿ ਰਾਤ ਨੂੰ ਵਿਜੇ ਕਰੀਬ 1.00 ਵਜੇ ਆਪਣੇ ਬੱਚੇ ਨੂੰ ਪੋਲਟ੍ਰੀ ਫਾਰਮ ਤੋਂ ਚੁੱਕ ਕੇ ਲੈ ਗਿਆ ਅਤੇ ਇਕ ਬੋਰੀ 'ਚ ਬੱਚੇ ਦੇ ਕੱਪੜੇ ਵੀ ਸਨ ਜੋ ਕਿ ਉਸਨੇ ਸਾੜ ਦਿੱਤੇ ਅਤੇ ਖੇਤਾਂ 'ਚ ਲੈ ਜਾ ਕੇ ਬੱਚੇ ਨੂੰ ਮਾਰ ਦਿੱਤਾ। ਪਹਿਲੇ ਵੀ ਉਸਨੇ ਦੋ ਵਾਰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਹਰਕਤ 'ਤੇ ਸਾਰਿਆਂ ਨੇ ਉਸਨੂੰ ਸਮਝਾਇਆ ਸੀ ਕਿ ਬੱਚੇ ਨੂੰ ਨਾ ਮਾਰ ਪਰ ਇਸ ਵਾਰ ਉਹ ਬੱਚੇ ਨੂੰ ਮਾਰਨ 'ਚ ਸਫਲ ਹੋ ਗਿਆ।

PunjabKesari
ਦੱਸਿਆ ਜਾ ਰਿਹਾ ਹੈ ਕਿ ਵਿਜੇ ਨੇ 5 ਸਾਲ ਦੇ ਆਪਣੇ ਬੇਟੇ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਦੇਰ ਰਾਤ ਬੱਚੇ ਨੂੰ ਲੈ ਜਾ ਕੇ ਪਹਿਲਾਂ ਕੁੱਟਿਆ ਅਤੇ ਇਥੋਂ ਤੱਕ ਕਿ ਉਸਦੀਆਂ ਬਾਹਾਂ ਵੀ ਤੋੜ ਦਿੱਤੀਆਂ। ਇਸ ਤੋਂ ਬਾਅਦ ਉਸਨੂੰ ਖੇਤਾਂ 'ਚ ਸੁੱਟ ਕੇ ਉਸਦੇ ਕੱਪੜੇ ਵੀ ਸਾੜ ਦਿੱਤੇ। ਗੁਆਂਢਿਆਂ ਨੇ ਜਦੋਂ ਖੇਤਾਂ 'ਚ ਅੱਗ ਲੱਗੀ ਦੇਖੀ ਤਾਂ ਉਹ ਦੌੜ ਕੇ ਆਏ। ਕੱਪੜੇ ਸਾੜ ਰਹੇ ਗੁਆਢਿਆਂ ਨੇ ਬੱਚੇ ਬਾਰੇ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ। ਬਾਅਦ 'ਚ ਪਤਾ ਲੱਗਾ ਕਿ ਵਿਜੇ ਨੇ ਬੱਚੇ ਦਾ ਗਲਾ ਦਬਾ ਕੇ ਗੰਨੇ ਦੇ ਖੇਤ 'ਚ ਕਤਲ ਕਰ ਦਿੱਤਾ ਹੈ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਦੇ ਲਈ ਅੱਗ ਵੀ ਲਗਾ ਦਿੱਤੀ ਸੀ। ਰਾਜੂ ਅਤੇ ਹੋਰ ਗੁਆਂਢੀਆਂ ਦੇ ਮੁਤਾਬਕ ਭੀੜ ਨੇ ਵਿਜੇ ਨੂੰ ਫੜ ਕੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਰਾਤ ਨੂੰ ਹੀ ਲਾਸ਼ ਕਬਜ਼ੇ 'ਚ ਲੈ ਕੇ ਵਿਜੇ ਨੂੰ ਹਿਰਾਸਤ 'ਚ ਲੈ ਲਿਆ।
ਯਮੁਨਾਨਗਰ ਦੇ ਐਸ.ਐਚ.ਓ. ਥਾਣਾ ਸਦਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਗੰਨੇ ਦੇ ਖੇਤਾਂ ਦੇ ਵਿਚ ਲਜਾਉਣ ਤੋਂ ਬਾਅਦ ਮਨੀਸ਼ ਦਾ ਮੂੰਹ ਉਸ ਸਮੇਂ ਤੱਕ ਜ਼ਮੀਨ 'ਚ ਦਬਾਈ ਰੱਖਿਆ ਜਦੋਂ ਤੱਕ ਕਿ ਉਸਦੀ ਮੌਤ ਨਹੀਂ ਹੋ ਗਈ। ਇਸ ਤੋਂ ਇਲਾਵਾ ਕੁਝ ਕੱਪੜੇ ਵੀ ਉਹ ਪਹਿਲਾਂ ਹੀ ਆਪਣੇ ਨਾਲ ਲੈ ਕੇ ਖੇਤਾਂ 'ਚ ਆਇਆ ਸੀ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਦੋਸ਼ੀ ਵਿਜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News