ਸਿਰਫਿਰੇ ਆਸ਼ਿਕ ਨੇ ਸਕੂਲ ਜਾ ਰਹੀ ਵਿਦਿਆਰਥਣ ਦੀ ਸੜਕ ਵਿਚਾਲੇ ਭਰੀ ਮਾਂਗ

Saturday, Sep 07, 2024 - 01:08 PM (IST)

ਸਿਰਫਿਰੇ ਆਸ਼ਿਕ ਨੇ ਸਕੂਲ ਜਾ ਰਹੀ ਵਿਦਿਆਰਥਣ ਦੀ ਸੜਕ ਵਿਚਾਲੇ ਭਰੀ ਮਾਂਗ

ਕਟਿਹਾਰ- ਬਿਹਾਰ ਦੇ ਕਟਿਹਾਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਿਰਫਿਰੇ ਆਸ਼ਿਕ ਨੇ ਸਕੂਲ ਜਾ ਰਹੀ ਵਿਦਿਆਰਥਣ ਦੀ ਮਾਂਗ 'ਚ ਜ਼ਬਰਨ ਸਿੰਦੂਰ ਭਰ ਦਿੱਤਾ। ਇੰਨਾ ਹੀ ਨਹੀਂ ਨੌਜਵਾਨ ਕੁੜੀ ਨੂੰ ਜ਼ਬਰਨ ਸਹੁਰੇ ਜਾਣ ਲਈ ਕਹਿਣ ਲੱਗਾ। ਹਾਲਾਂਕਿ ਵਿਦਿਆਰਥਣ ਦਾ ਮਾਮਾ ਮੌਕੇ 'ਤੇ ਪਹੁੰਚ ਗਿਆ ਤਾਂ ਨੌਜਵਾਨ ਫਰਾਰ ਹੋ ਗਿਆ। ਫਿਲਹਾਲ ਪੁਲਸ ਪੀੜਤਾ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ, ਘਟਨਾ ਜ਼ਿਲ੍ਹੇ ਦੇ ਬਰਾਰੀ ਥਾਣੇ ਦੇ ਜਗਦੀਸ਼ਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਸੁਜਾਪੁਰ ਹਾਈ ਸਕੂਲ 'ਚ ਪੜ੍ਹਦੀ ਹੈ ਅਤੇ ਹਰ ਦਿਨ ਦੀ ਤਰ੍ਹਾਂ ਸਕੂਲ ਜਾ ਰਹੀ ਸੀ, ਉਦੋਂ ਪਹਿਲੇ ਤੋਂ ਉੱਥੇ ਬੈਠਾ ਸਿਰਫ਼ਿਰਾ ਆਸ਼ਿਕ ਅਚਾਨਕ ਹੱਥਾਂ 'ਚ ਸਿੰਦੂਰ ਲੈ ਕੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਜ਼ਬਰਦਸਤੀ ਉਸ ਦੀ ਮਾਂਗ ਭਰ ਦਿੱਤੀ। ਇੰਨਾ ਹੀ ਨਹੀਂ ਨੌਜਵਾਨ ਕੁੜੀ ਨੂੰ ਜ਼ਬਰਦਸਤੀ ਸਹੁਰੇ ਤੁਰਨ ਨੂੰ ਕਹਿਣ ਲੱਗਾ। ਡਰ ਨਾਲ ਵਿਦਿਆਰਥਣ ਚੀਕਣ ਲੱਗੀ ਤਾਂ ਉਸ ਦਾ ਮਾਮਾ ਉੱਥੇ ਪਹੁੰਚ ਗਿਆ। ਕੁੜੀ ਦੇ ਮਾਮੇ ਨੂੰ ਦੇਖ ਕੇ ਨੌਜਵਾਨ ਮੌਕੇ 'ਤੇ ਫਰਾਰ ਹੋ ਗਿਆ। ਪੀੜਤਾ ਦੀ ਮਾਂ ਅਨੁਸਾਰ ਤਾਂ ਮੁੰਡਾ ਕਈ ਦਿਨਾਂ ਤੋਂ ਵਿਦਿਆਰਥਣ ਦੇ ਪਿੱਛੇ ਲੱਗਾ ਹੋਇਆ ਸੀ। ਉੱਥੇ ਹੀ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਬਰਾਰੀ ਥਾਣੇ 'ਚ ਧਰਮਚੰਦ ਕੁਮਾਰ ਰਾਮ (21) ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਪੁਲਸ ਪੀੜਤਾ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News