ਜਲੰਧਰ ''ਚ ਦਿਨ-ਦਿਹਾੜੇ ਲੁੱਟ! ਧੀ ਨੂੰ ਸਕੂਲ ਛੱਡਣ ਜਾ ਰਹੀ ਔਰਤ ਦੀਆਂ ਖੋਹ ਲਈਆਂ ਵਾਲੀਆਂ
Thursday, Mar 19, 2026 - 03:53 PM (IST)
ਜਲੰਧਰ (ਸੋਨੂੰ)- ਜਲੰਧਰ ਸ਼ਹਿਰ 'ਚ ਇਕ ਚੋਰ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਸਤੀ ਗੁਜ਼ਾ ਵਿੱਚ ਚੋਰ ਨੇ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਫਰਾਰ ਹੋ ਗਿਆ। ਔਰਤ ਨੇ ਰੌਲਾ ਪਾਇਆ ਅਤੇ ਲੋਕਾਂ ਦੀ ਮਦਦ ਨਾਲ ਚੋਰ ਨੂੰ ਫੜ ਲਿਆ ਗਿਆ ਅਤੇ ਉਸ ਦੀ ਬੇਰਹਿਮੀ ਨਾਲ ਛਿੱਤਰ-ਪਰੇਡ ਕੀਤੀ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਬੀਤਾ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਛੱਡਣ ਲਈ ਪੈਦਲ ਜਾ ਰਹੀ ਸੀ। ਇਕ ਗੈਰ-ਰਜਿਸਟਰਡ ਐਕਟਿਵਾ ਬਾਈਕ 'ਤੇ ਦੋ ਚੋਰ ਆਏ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜ ਗਏ। ਉਸ ਨੇ ਰੌਲਾ ਪਾਇਆ ਅਤੇ ਲੋਕ ਚੋਰਾਂ ਦਾ ਪਿੱਛਾ ਕਰਨ ਲੱਗ ਪਏ। ਉਨ੍ਹਾਂ ਨੇ ਝੰਡੀਆ ਵਾਲੇ ਪੀਰ ਨੇੜੇ ਚੋਰ ਨੂੰ ਫੜ ਲਿਆ।

ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ
ਔਰਤ ਨੇ ਕਿਹਾ ਕਿ ਚੋਰ ਉਸ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ। ਚੋਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੇ ਮੱਥੇ ਤੋਂ ਖ਼ੂਨ ਵਹਿਣ ਲੱਗਾ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਜਾਂਚ ਲਈ ਮੌਕੇ 'ਤੇ ਪਹੁੰਚੀ। ਚੋਰ ਨੇ ਆਪਣਾ ਨਾਮ ਰਾਜੂ (24) ਵਾਸੀ ਕਿਸ਼ਨਪੁਰਾ ਦਾ ਰਹਿਣ ਵਾਲਾ ਦੱਸਿਆ। ਵਿਅਕਤੀ ਦੇ ਮੁਤਾਬਰ ਉਸ ਦੇ ਸਾਥੀ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਜਨ ਨੇ ਕਿਹਾ ਕਿ ਉਸ ਨੇ ਐਕਟਿਵਾ ਰੋਕੀ ਸੀ ਅਤੇ ਉਸ ਦੌਰਾਨ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਰਾਜੂ ਨੇ ਫਰਾਰ ਸਾਥੀ ਦਾ ਨਾਮ ਕਰਨ ਦੱਸਿਆ ਹੈ।

ਜਦੋਂ ਲੋਕਾਂ ਨੇ ਪੁੱਛਗਿੱਛ ਕੀਤੀ ਤਾਂ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ। ਉਥੇ ਹੀ ਮੌਕੇ ਉਤੇ ਪਹੁੰਚੀ ਪੁਲਸ ਨੂੰ ਬਸਤੀ ਨੌ ਦੀ ਰਹਿਣ ਵਾਲੀ ਬਬੀਤਾ ਨੇ ਸ਼ਿਕਾਇਤ ਦਿੱਤੀ ਕਿ ਉਹ ਬੇਟੀ ਨੂੰ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਸਕੂਲ ਦੇ ਕੋਲ ਦੋ ਐਕਟਿਵਾ ਸਵਾਰਾਂ ਨੇ ਉਸ ਦੀਆਂ ਵਾਲੀਆਂ ਖੋਹ ਲਈਆਂ ਅਤੇ ਫਰਾਰ ਹੋ ਗਏ। ਇਕ ਚੋਰ ਨੂੰ ਫੜ ਲਿਆ ਗਿਆ ਹੈ ਅਤੇ ਉਸ ਦੀ ਐਕਟਿਵਾ ਜ਼ਬਤ ਕਰ ਲਈ ਗਈ ਹੈ। ਵਿਅਕਤੀ ਨੂੰ ਪੁੱਛਗਿੱਛ ਲਈ ਪੁਲਸ ਸਟੇਸ਼ਨ ਲਿਜਾਇਆ ਜਾਵੇਗਾ ਅਤੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
