ਜੰਗ ਵਿਚਾਲੇ ਰਾਹਤ ਭਰੀ ਖ਼ਬਰ ! Hormuz Strait ਪਾਰ ਕਰ ਭਾਰਤ ਪਹੁੰਚਿਆ ਪਹਿਲਾ ਜਹਾਜ਼

Thursday, Mar 12, 2026 - 01:57 PM (IST)

ਜੰਗ ਵਿਚਾਲੇ ਰਾਹਤ ਭਰੀ ਖ਼ਬਰ ! Hormuz Strait ਪਾਰ ਕਰ ਭਾਰਤ ਪਹੁੰਚਿਆ ਪਹਿਲਾ ਜਹਾਜ਼

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਸਾਊਦੀ ਅਰਬ ਤੋਂ 1,35,335 ਮੀਟ੍ਰਿਕ ਟਨ ਕੱਚਾ ਤੇਲ ਲੈ ਕੇ ਆ ਰਿਹਾ ਜਹਾਜ਼ 'ਸ਼ੇਨਲੌਂਗ' ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਰ ਕਰ ਕੇ ਮੁੰਬਈ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਹੋਰਮੂਜ਼ ਸਟ੍ਰੇਟ ਨੂੰ ਸਫਲਤਾਪੂਰਵਕ ਪਾਰ ਕਰਨ ਵਾਲਾ ਪਹਿਲਾ ਭਾਰਤੀ ਜਹਾਜ਼ ਬਣ ਗਿਆ ਹੈ।

ਇਸ ਜਹਾਜ਼ ਦੀ ਸਫਲ ਯਾਤਰਾ ਦਾ ਸਭ ਤੋਂ ਵੱਡਾ ਕਾਰਨ ਇਸ ਦੇ ਕਪਤਾਨ ਸੁਕਸ਼ਾਂਤ ਸਿੰਘ ਸੰਧੂ ਦੀ ਰਣਨੀਤੀ ਰਹੀ। ਜਦੋਂ ਜਹਾਜ਼ ਸਭ ਤੋਂ ਖ਼ਤਰਨਾਕ ਇਲਾਕੇ ਹੋਰਮੂਜ਼ ਸਟ੍ਰੇਟ ਵਿੱਚ ਦਾਖਲ ਹੋਇਆ ਤਾਂ ਕਪਤਾਨ ਨੇ ਜਹਾਜ਼ ਦਾ AIS (Automatic Identification System) ਬੰਦ ਕਰ ਦਿੱਤਾ। ਸਿਸਟਮ ਬੰਦ ਹੋਣ ਕਾਰਨ ਜਹਾਜ਼ ਰਾਡਾਰ ਅਤੇ ਸੈਟੇਲਾਈਟ ਟਰੈਕਿੰਗ ਤੋਂ ਬਚ ਹੋ ਗਿਆ, ਜਿਸ ਕਾਰਨ ਇਰਾਨੀ ਫੌਜ ਜਾਂ ਹੋਰ ਹਮਲਾਵਰਾਂ ਲਈ ਇਸ ਦੀ ਸਹੀ ਲੋਕੇਸ਼ਨ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ।

ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'

ਇਹ ਜਹਾਜ਼ 8 ਮਾਰਚ ਨੂੰ AIS ਸਿਸਟਮ ਬੰਦ ਕਰਨ ਮਗਰੋਂ 'ਡਾਰਕ' ਹੋਇਆ ਸੀ ਅਤੇ ਖ਼ਤਰਨਾਕ ਇਲਾਕਾ ਪਾਰ ਕਰਨ ਤੋਂ ਬਾਅਦ 9 ਮਾਰਚ ਨੂੰ ਦੁਬਾਰਾ ਟਰੈਕਿੰਗ ਸਿਸਟਮ 'ਤੇ ਦਿਖਾਈ ਦਿੱਤਾ। ਜਹਾਜ਼ ਬੁੱਧਵਾਰ ਨੂੰ ਮੁੰਬਈ ਪਹੁੰਚਿਆ ਅਤੇ ਸ਼ਾਮ 6:06 ਵਜੇ ਜਵਾਹਰ ਦੀਪ ਟਰਮੀਨਲ 'ਤੇ ਐਂਕਰ ਸੁੱਟਿਆ। ਇਸ ਵਿੱਚ ਲੱਦਿਆ ਕੱਚਾ ਤੇਲ ਹੁਣ ਪੂਰਬੀ ਮੁੰਬਈ ਦੇ ਮਾਹੁਲ ਸਥਿਤ ਰਿਫਾਇਨਰੀਆਂ ਨੂੰ ਭੇਜਿਆ ਜਾ ਰਿਹਾ ਹੈ। ਇਸ ਜਹਾਜ਼ 'ਤੇ ਭਾਰਤ, ਪਾਕਿਸਤਾਨ ਅਤੇ ਫਿਲੀਪੀਨਜ਼ ਦੇ ਕੁੱਲ 29 ਕ੍ਰੂ ਮੈਂਬਰ ਸਵਾਰ ਸਨ।

ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦਾ ਲਗਭਗ 50 ਫ਼ੀਸਦੀ ਕੱਚਾ ਤੇਲ ਅਤੇ ਗੈਸ ਇਸੇ ਰੂਟ ਰਾਹੀਂ ਮੰਗਵਾਉਂਦਾ ਹੈ। ਜੰਗ ਕਾਰਨ ਹੋਰਮੂਜ਼ ਮਾਰਗ ਇਰਾਨ ਨੇ ਬੰਦ ਕੀਤਾ ਹੋਇਆ ਹੈ ਤੇ ਜਹਾਜ਼ਾਂ ਦੇ ਲੰਘਣ 'ਤੇ ਪਾਬੰਦੀ ਲਗਾਈ ਹੋਈ ਹੈ। ਪਰ 'ਸ਼ੇਨਲੌਂਗ' ਦੇ ਸੁਰੱਖਿਅਤ ਭਾਰਤ ਪਹੁੰਚਣ ਨੇ ਭਾਰਤੀ ਤੇਲ ਕੰਪਨੀਆਂ ਅਤੇ ਸਰਕਾਰ ਨੂੰ ਵੱਡੀ ਉਮੀਦ ਦਿੱਤੀ ਹੈ।

ਇਹ ਵੀ ਪੜ੍ਹੋ- '200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ ਨੇ ਜੰਗ ਵਿਚਾਲੇ ਬਦਲ ਲਿਆ ਆਪਣਾ Plan

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News