ਕਾਲਜ ਦੇ ਕਲਾਸ ਰੂਮ ''ਚੋਂ ਵਿਦਿਆਰਥਣ ਦੀ ਇਸ ਹਾਲਤ ''ਚ ਮਿਲੀ ਲਾਸ਼, ਦੇਖ ਨਿਕਲੀਆਂ ਚੀਕਾਂ
Thursday, Mar 19, 2026 - 03:50 PM (IST)
ਪਾਲਮਪੁਰ (ਕਾਂਗੜਾ): ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਸਥਿਤ ਇੱਕ ਕਾਲਜ ਵਿੱਚ ਵੀਰਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਵਿਦਿਆਰਥਣ ਦੀ ਲਾਸ਼ ਕਾਲਜ ਦੇ ਕਲਾਸ ਰੂਮ ਵਿੱਚ ਲਟਕਦੀ ਹੋਈ ਬਰਾਮਦ ਹੋਈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥਣ ਦੀ ਪਛਾਣ ਤਮੰਨਾ ਉਰਫ ਤਨੂ ਵਜੋਂ ਹੋਈ ਹੈ, ਜੋ ਕਿ ਤਿਨਬੜ ਦੇ ਨੇੜਲੇ ਪਿੰਡ ਢੰਡੇਰਾ ਦੀ ਰਹਿਣ ਵਾਲੀ ਸੀ, ਜਿਸ ਨੇ ਕਲਾਸ ਰੂਮ 'ਚ ਫਾਹ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਕਾਲਜ ਪ੍ਰਬੰਧਕਾਂ ਦੇ ਉੱਡੇ ਹੋਸ਼
ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਪਾਲਮਪੁਰ ਦੇ ਕੇ.ਐਲ.ਬੀ. ਕਾਲਜ (KLB College) ਦੀ ਹੈ। ਤਨੂ ਬੀ.ਏ. ਸੈਕੰਡ ਈਅਰ ਦੀ ਵਿਦਿਆਰਥਣ ਸੀ। ਵੀਰਵਾਰ ਸਵੇਰੇ ਉਹ ਹਮੇਸ਼ਾ ਦੀ ਤਰ੍ਹਾਂ ਘਰੋਂ ਕਾਲਜ ਲਈ ਨਿਕਲੀ ਸੀ ਪਰ ਕਲਾਸ ਰੂਮ ਦੇ ਅੰਦਰ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਇਸ ਘਟਨਾ ਦੀ ਜਾਣਕਾਰੀ ਜਦੋਂ ਕਾਲਜ ਪ੍ਰਬੰਧਕਾਂ ਨੂੰ ਮਿਲੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
CCTV ਫੁਟੇਜ 'ਚ ਹੋਇਆ ਖੁਲਾਸਾ
ਦੱਸ ਦੇਈਏ ਕਿ ਪੁਲਸ ਵਲੋਂ ਕੀਤੀ ਜਾ ਰਹੀ ਮੁਢਲੀ ਜਾਂਚ ਅਤੇ ਕਾਲਜ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਵਿਦਿਆਰਥਣ ਕਾਲਜ ਪਹੁੰਚਣ ਤੋਂ ਬਾਅਦ ਪਹਿਲਾਂ ਬਾਥਰੂਮ ਗਈ ਸੀ। ਉਸ ਤੋਂ ਬਾਅਦ ਉਹ ਇੱਕ ਖਾਲੀ ਕਲਾਸ ਰੂਮ ਵਿੱਚ ਗਈ, ਜਿੱਥੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਫਾਹਾ ਲਗਾ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਮ ਤੌਰ 'ਤੇ ਪਹਿਲੀ ਬੱਸ ਰਾਹੀਂ ਕਾਲਜ ਨਹੀਂ ਆਉਂਦੀ ਸੀ ਪਰ ਅੱਜ ਉਹ ਜਲਦੀ ਪਹੁੰਚ ਗਈ ਸੀ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਯੋਜਨਾਬੱਧ ਤਰੀਕੇ ਨਾਲ ਚੁੱਕਿਆ ਕਦਮ!
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਦਿਆਰਥਣ ਆਪਣੇ ਬੈਗ ਵਿੱਚ ਘਰੋਂ ਦੁਪੱਟਾ ਲੈ ਕੇ ਆਈ ਸੀ। ਕਿਉਂਕਿ ਕਾਲਜ ਦੀ ਨਿਰਧਾਰਿਤ ਵਰਦੀ (ਯੂਨੀਫਾਰਮ) ਹੈ, ਜਿਸ ਵਿੱਚ ਦੁਪੱਟੇ ਦੀ ਲੋੜ ਨਹੀਂ ਸੀ। ਇਸ ਲਈ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਪੂਰੀ ਪਲਾਨਿੰਗ ਨਾਲ ਇਹ ਕਦਮ ਚੁੱਕਣ ਆਈ ਸੀ। ਫਿਲਹਾਲ ਖ਼ੁਦਕੁਸ਼ੀ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਆਖ਼ਰ ਅਜਿਹੀ ਕਿਹੜੀ ਵਜ੍ਹਾ ਸੀ ਜਿਸ ਕਾਰਨ ਇੱਕ ਹੋਣਹਾਰ ਵਿਦਿਆਰਥਣ ਨੂੰ ਮੌਤ ਚੁਣਨੀ ਪਈ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
