500 ਰੁਪਏ ਦੇ ਨੋਟ ਨਾਲ ਬਿਜਲੀ ਪੈਦਾ ਕਰਦਾ ਹੈ ਕਿਸਾਨ ਦਾ ਪੁੱਤਰ

05/22/2017 3:15:40 PM

ਨਵੀਂ ਦਿੱਲੀ— 8ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੀ ਘੋਸ਼ਣਾ ਦੇ ਬਾਅਦ ਇਕ ਭਾਰਤੀ ਨੇ ਬੰਦ ਹੋ ਚੁੱਕੇ ਪੁਰਾਣੇ ਨੋਟਾਂ ਨਾਲ ਬਿਜਲੀ ਬਣਾਉਣ ਦਾ ਦਾਅਵਾ ਕੀਤਾ ਹੈ। ਓਡੀਸਾ ਦੇ ਨੁਆਪਾਡਾ ਜ਼ਿਲੇ ''ਚ ਰਹਿਣ ਵਾਲੇ 17 ਸਾਲ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਪੁਰਾਣੇ ਰੁਪਏ ਦੇ ਨੋਟਾਂ ਨਾਲ ਬਿਜਲੀ ਪੈਦਾ ਕਰ ਸਕਦਾ ਹੈ। ਵਿਦਿਆਰਥੀ ਦੇ ਇਸ ਇਨੋਵੇਸ਼ਨ ਨੇ ਰਾਸ਼ਟਰੀ ਪੱਧਰ ''ਤੇ ਸਾਰਿਆਂ ਦਾ ਧਿਆਨ ਖਿਚਿਆ ਹੈ। ਉੱਥੇ ਪ੍ਰਧਾਨ ਮੰਤਰੀ ਦਫਤਰ ਨੇ ਸੂਬੇ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੂੰ ਇਸ ਪ੍ਰਾਜੈਕਟ ਦੇ ਬਾਰੇ ''ਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਆਪਣੇ ਪ੍ਰਾਜੈਕਟ ਦੇ ਬਾਰੇ ''ਚ ਖਰੀਅਰ ਕਾਲਜ ਲਕਸ਼ਨ ਦੇ ਵਿਦਿਆਰਥੀ ਡੁੰਡੀ ਦਾ ਕਹਿਣਾ ਹੈ ਕਿ ਉਹ 500 ਰੁਪਏ ਦੇ ਨੋਟ ਨਾਲ 5 ਵੋਲਟ ਤੱਕ ਦੀ ਬਿਜਲੀ ਪੈਦਾ ਕਰ ਸਕਦੇ ਹਨ। ਡੁੰਡੀ ਨੇ ਦੱਸਿਆ ਕਿ, ਨੋਟ ਨੂੰ ਫਾੜਨ ''ਤੇ ਇਸ ''ਚ ਲੱਗੀ ਸਿਲਿਕਾਨ ਦੀ ਪਰਤ ਦਿਖਾਈ ਦੇਣ ਲੱਗੇ। ਇਸ ਦੇ ਬਾਅਦ ਉਨ੍ਹਾਂ ਨੇ ਨੋਟ ਨੂੰ ਧੁੱਪ ''ਚ ਰੱਖ ਦਿੱਤਾ ਅਤੇ ਬਾਅਦ ''ਚ ਸਿਲਿਕਾਨ ਦੀ ਪਰਤ ਨੂੰ ਟਰਾਂਸਫਾਰਮ ਨਾਲ ਜੋੜ ਦਿੱਤਾ। ਵਿਦਿਆਰਥੀ ਦਾ ਦਾਅਵਾ ਹੈ ਕਿ ਇਸ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ 12 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦਫਤਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਡੁੰਡੀ ਦੇ ਦਾਅਵੇ ਦੀ ਸੱਚਾਈ ਜਾਨਣ ਦੇ ਲਈ ਕਿਹਾ ਸੀ। ਡੁੰਡੀ ਨੇ ਦੱਸਿਆ ਕਿ, ਮੈਂ ਇਕ ਟਰਾਂਸਫਾਰਮ ਬਣਾਇਆ ਹੈ ਜੋ ਸਿਲਿਕਾਨ ਪਲੇਟ ਨਾਲ ਪੈਦਾ ਕੀਤੇ ਗਏ ਚਾਰਜ ਨੂੰ ਸਟੋਰ ਕਰ ਸਕਦਾ ਹੈ। ਜੇਕਰ ਪ੍ਰਧਾਨ ਮੰਤਰੀ ਦਫਤਰ ਮੇਰੇ ਇਸ ਇਨੋਵੇਸ਼ਨ ਨੂੰ ਪਸੰਦ ਕਰਦਾ ਹੈ ਤਾਂ ਮੇਰੇ ਲਈ ਮਾਣ ਦੀ ਗੱਲ ਹੋਵੇਗੀ। ਉਹ ਅੱਗੇ ਕਹਿੰਦੇ ਹਨ ਕਿ ਡਿਮੋਨੀਟਾਈਜੇਸ਼ਨ ਦੇ ਬਾਅਦ, ਮੈਂ ਪਾਬੰਦੀਸ਼ੁਦਾ ਨੋਟਾਂ ਦੀ ਵਰਤੋਂ ਕਰਨ ਦਾ ਵਧੀਆ ਤਰੀਕਾ ਲੱਭਣ ਦੀ ਕੋਸ਼ਿਸ਼ ਕੀਤੀ। ਮੈਂ ਇਕ ਨੋਟ ਫੜਿਆ ਤਾਂ ਉਸ ''ਚ ਸਿਲਿਕਾਨ ਪਲੇਟ ਮਿਲੀ। ਉੱਥੇ ਤੋਂ ਮੈਂ ਆਪਣੀ ਖੋਜ ਸ਼ੁਰੂ ਕੀਤੀ ਅਤੇ ਬਿਜਲੀ ਪੈਦਾ ਕਰਨ ''ਚ ਕਾਮਯਾਬੀ ਹੋਈ। ਉਨ੍ਹਾਂ ਨੇ ਪ੍ਰਾਜੈਕਟ ਦੇ ਇੱਥੇ ਤੱਕ ਪਹੁੰਚਣ ''ਚ 15 ਦਿਨਾਂ ਦਾ ਸਮਾਂ ਲੱਗਾ। ਲਕਸ਼ਨ ਡੁੰਡੀ ਨੇ ਆਪਣਾ ਇਹ ਪ੍ਰਾਜੈਕਟ ਹੁਣ ਤੱਕ ਸਿਰਫ ਆਪਣੇ ਕਾਲਜ ''ਚ ਦਿਖਾਇਆ ਹੈ। ਉਸ ਨੇ ਦੱਸਿਆ ਕਿ ਜਦੋਂ ਕਿਸੇ ਨੇ ਪ੍ਰਾਜੈਕਟ ''ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਮੈਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ। ਜਾਣਕਾਰੀ ਮੁਤਾਬਕ ਲਕਸ਼ਨ ਇਕ ਕਿਸਾਨ ਨਾ ਪੁੱਤਰ ਹੈ ਜੋ ਬੱਲਬ ਵੇਚ ਕੇ ਪਰਿਵਾਰ ਦਾ ਖਰਚ ਚਲਾਉਣ ''ਚ ਮਦਦ ਕਰਦਾ ਹੈ।

Related News