ਠਾਣੇ : ਕੰਧ ਡਿੱਗਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖਮੀ
Tuesday, Jul 03, 2018 - 12:01 PM (IST)
ਮਹਾਰਾਸ਼ਟਰ— ਠਾਣੇ 'ਚ ਭਾਰੀ ਬਾਰਿਸ਼ ਦੇ ਕਾਰਨ ਇਕ ਹਾਊਸਿੰਗ ਸੁਸਾਇਟੀ ਦੀ ਚਾਰਦੀਵਾਰੀ ਡਿੱਗਣ ਨਾਲ 35 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਠਾਣੇ ਨਗਰ ਨਿਗਮ ਦੇ ਆਫਤ ਪ੍ਰਬੰਧਕ ਅਧਿਕਾਰੀ ਸੰਤੋਸ਼ ਕਦਮ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਦੇ ਲੱਗਭਗ ਸ਼ਹਿਰ ਦੇ ਘੋੜਬੰਦਰ ਮਾਰਗ ਦੇ ਪਾਟਲੀਪਾੜਾ ਇਲਾਕੇ 'ਚ ਇਕ ਸੁਸਾਇਟੀ ਦੀ 30 ਫੁੱਟ ਲੰਬੀ ਕੰਧ ਆਲੇ-ਦੁਆਲੇ ਦੇ ਮਕਾਨਾਂ 'ਤੇ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ 'ਚ ਪ੍ਰਕਾਸ਼ ਸਖਾਰਾਮ ਵਾਵਲੇ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ। ਇਸ ਨਾਲ ਹੀ ਇਸ ਹਾਦਸੇ 'ਚ 29 ਸਾਲਾਂ ਦੀ ਇਕ ਮਹਿਲਾ ਅਤੇ 10 ਸਾਲ ਦਾ ਲੜਕਾ ਗੰਭਰੀ ਰੂਪ 'ਚ ਜ਼ਖਮੀ ਹੋ ਗਿਆ, ਜ਼ਖਮੀਆਂ ਨੂੰ ਕਲਵਾ 'ਚ ਛੱਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਕਦਮ ਨੇ ਦੱਸਿਆ ਕਿ ਚਾਰਦੀਵਾਰੀ ਦੇ ਨਾਲ ਲੱਗਦੇ ਚਾਰ ਘਰ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਨ੍ਹਾਂ ਪੰਜ ਘਰਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ।
