ਮਾਰਿਆ ਗਿਆ ਪੁਲਵਾਮਾ ਤੇ ਉੜੀ ਹਮਲਿਆਂ ਦਾ ਦੋਸ਼ੀ, ਪਾਕਿ 'ਚ ਅਣਪਛਾਤਿਆਂ ਨੇ ਉਤਾਰਿਆ ਮੌਤ ਦੇ ਘਾਟ
Tuesday, Dec 19, 2023 - 12:36 AM (IST)
ਕਰਾਚੀ (ਇੰਟ.)- ਪਾਕਿਸਤਾਨ ’ਚ ਲਸ਼ਕਰ-ਏ-ਤੈਇਬਾ ਦੇ ਅੱਤਵਾਦੀ ਅਤੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਕਰੀਬੀ ਹਬੀਬੁੱਲਾ ਨੂੰ ਪਖ਼ਤੂਨਖਵਾ ਇਲਾਕੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਬੀਬੁੱਲਾ ਭਾਰਤ ਦੇ ਉੜੀ ’ਚ ਹੋਏ ਅੱਤਵਾਦੀ ਹਮਲੇ ’ਚ ਵੀ ਸ਼ਾਮਲ ਸੀ। ਇਹ ਹਮਲਾ 2016 ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ’ਤੇ ਸਰਜੀਕਲ ਸਟ੍ਰਾਈਕ ਕੀਤੀ ਸੀ ਤੇ ਪਾਕਿਸਤਾਨ 'ਚ ਵੜ ਕੇ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਸੀ। ਹਬੀਬੁੱਲਾ ਲਸ਼ਕਰ ਚੀਫ਼ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਹਬੀਬੁੱਲਾ ਨੂੰ ਪੁਲਵਾਮਾ ਅਤੇ ਉੜੀ ਹਮਲਿਆਂ 'ਚ ਵੀ ਸ਼ਾਮਲ ਦੱਸਿਆ ਜਾਂਦਾ ਹੈ। ਸਾਲ 2016 'ਚ ਉੜੀ 'ਚ ਹੋਏ ਅੱਤਵਾਦੀ ਹਮਲੇ 'ਚ ਉਸ਼ ਦਾ ਹੱਥ ਦੱਸਿਆ ਜਾਂਦਾ ਹੈ। ਉਸ ਦਾ ਯੋਜਨਾਕਾਰ ਅਤੇ ਅੰਜਾਮ ਦੇਣ ਦਾ ਕੰਮ ਵੀ ਉਸੇ ਨੇ ਕੀਤਾ ਸੀ ਤੇ ਇਸ ਹਮਲੇ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਸਾਲ 2019 'ਚ ਹੋਏ ਪੁਲਵਾਮਾ ਹਮਲੇ 'ਚ ਵੀ ਉਸ ਨੂੰ ਸ਼ਾਮਲ ਮੰਨਿਆ ਜਾਂਦਾ ਹੈ, ਜਿਸ 'ਚ ਭਾਰਤੀ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਦੱਸਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਨੌਜਵਾਨਾਂ ਨੂੰ ਅੱਤਵਾਦੀ ਬਣਨ ਲ਼ਈ ਪ੍ਰੇਰਿਤ ਕਰਦਾ ਸੀ ਤੇ ਲਸ਼ਕਰ-ਏ-ਤਾਇਬਾ 'ਚ ਭਰਤੀ ਕਰਵਾਉਂਦਾ ਸੀ। ਇਸ ਤੋਂ ਇਲਾਵਾ ਉਹ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਾ ਸੀ, ਤੇ ਬਾਰਡਰ ਪਾਰ ਕਰਵਾਉਣ ਦਾ ਕੰਮ ਵੀ ਉਹੀ ਕਰਵਾਉਂਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8