ਭਾਰਤੀ ਫੌਜ ਨੇ ਅੱਤਵਾਦੀ ਦੀ ਘੁਸਪੈਠ ਨੂੰ ਕੀਤਾ ਅਸਫਲ, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀ

Thursday, Jan 21, 2021 - 02:33 AM (IST)

ਭਾਰਤੀ ਫੌਜ ਨੇ ਅੱਤਵਾਦੀ ਦੀ ਘੁਸਪੈਠ ਨੂੰ ਕੀਤਾ ਅਸਫਲ, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀ

ਜੰਮੂ : ਜੰਮੂ-ਕਸ਼ਮੀਰ ਵਿੱਚ ਸਰਹੱਦ ਦੀ ਸੁਰੱਖਿਆ ਵਿੱਚ ਤਾਇਨਾਤ ਭਾਰਤੀ ਜਵਾਨਾਂ ਨੇ ਇੱਕ ਵਾਰ ਫਿਰ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਅਸਫਲ ਬਣਾ ਦਿੱਤਾ ਹੈ। ਗੋਲੀਬਾਰੀ ਦੀ ਆੜ ਵਿੱਚ ਅੱਤਵਾਦੀਆਂ ਦੀ ਭਾਰਤੀ ਖੇਤਰ ਵਿੱਚ ਘੁਸਪੈਠ ਕਰਾਉਣ ਦੇ ਇਰਾਦੇ ਨਾਲ ਪਾਕਿਸਤਾਨ ਨੇ ਦੇਰ ਰਾਤ ਅਖਨੂਰ-ਸੁੰਦਰਬਨੀ ਵਿੱਚ ਪੈਣ ਵਾਲੇ ਖੌੜ ਸੈਕਟਰ ਵਿੱਚ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਚੌਕਸ ਭਾਰਤੀ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਨੂੰ ਭਾਰਤੀ ਕੰਟਰੋਲ ਲਾਈਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਢੇਰ ਕਰ ਦਿੱਤਾ। ਉਥੇ ਹੀ 2 ਅੱਤਵਾਦੀ ਭੱਜਣ ਵਿੱਚ ਸਫਲ ਰਹੇ। ਦੂਜੇ ਪਾਸੇ ਪਾਕਿਸਤਾਨ ਕੀ ਕੀਤੀ ਗਈ ਗੋਲੀਬਾਰੀ ਵਿੱਚ 4 ਭਾਰਤੀ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਫੌਜ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।
 


author

Inder Prajapati

Content Editor

Related News