ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ : ਅੰਸਾਰੂਲਾ ਕੇਸ 'ਚ ਤਾਮਿਲਨਾਡੂ 'ਚ NIA ਦੀ ਛਾਪੇਮਾਰੀ

07/20/2019 10:55:28 AM

ਚੇਨਈ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਿਛਲੇ ਦਿਨੀਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਤਾਮਿਲਨਾਡੂ 'ਚ ਇਕ ਅਜਿਹੇ ਸੰਗਠਨ ਦਾ ਪਰਦਾਫਾਸ਼ ਕੀਤਾ ਸੀ, ਜੋ ਦੇਸ਼ 'ਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚ ਰਿਹਾ ਸੀ। ਇਨ੍ਹਾਂ ਦਹਿਸ਼ਤਗਰਦਾਂ ਨੇ ਅੰਸਾਰੂਲਾ ਨਾਂ ਦਾ ਅੱਤਵਾਦੀ ਸੰਗਠਨ ਬਣਾ ਰੱਖਿਆ ਹੈ। ਅੰਸਾਰੂਲਾ ਮਾਮਲੇ 'ਚ ਸ਼ਨੀਵਾਰ ਨੂੰ ਐੱਨ.ਆਈ.ਏ. ਟੀਮ ਨੇ ਫਿਰ ਵੱਡੀ ਕਾਰਵਾਈ ਕਰਦੇ ਹੋਏ ਤਾਮਿਲਨਾਡੂ 'ਚ 16 ਥਾਂਵਾਂ 'ਤੇ ਛਾਪੇਮਾਰੀ ਕੀਤੀ। ਮੁਹੰਮਦ ਸ਼ੇਖ ਦੇ ਘਰ ਵੀ ਐੱਨ.ਆਈ.ਏ. ਨੇ ਛਾਪਾ ਮਾਰਿਆ। ਜ਼ਿਕਰਯੋਗ ਹੈ ਕਿ ਐੱਨ.ਆਈ.ਏ. ਵਲੋਂ 9 ਜੁਲਾਈ ਨੂੰ ਰਜਿਸਟਰਡ ਕੀਤੇ ਗਏ ਕੇਸ ਅਨੁਸਾਰ ਸ਼ੱਕੀ ਅੱਤਵਾਦੀ ਚੇਨਈ ਅਤੇ ਨਾਗਪਟਿਨਮ ਜ਼ਿਲੇ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਪੂਰੇ ਦੇਸ ਅਤੇ ਉਸ ਤੋਂ ਬਾਹਰ ਵੀ ਕਈ ਲੋਕ ਇਸ ਨਾਲ ਜੁੜੇ ਹਨ, ਜੋ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਸਾਜਿਸ਼ ਰਚ ਰਹੇ ਸਨ। ਇਨ੍ਹਾਂ ਦਹਿਸ਼ਤਗਰਦਾਂ ਨੇ ਅੰਸਾਰੂਲਾ ਨਾਂ ਦਾ ਅੱਤਵਾਦੀ ਸੰਗਠਨ ਬਣਾ ਰੱਖਿਆ ਹੈ।PunjabKesariਐੱਨ.ਆਈ.ਏ. ਦਾ ਕਹਿਣਾ ਹੈ ਕਿ ਦੋਸ਼ੀ ਸਈਅਦ ਮੁਹੰਮਦ ਬੁਖਾਰੀ, ਹਸਨ ਅਲੀ ਅਤੇ ਮੁਹੰਮਦ ਯੁਸੁਫੁਦੀਨ ਅਤੇ ਉਸ ਦੇ ਸਹਿਯੋਗੀਆਂ ਨੇ ਵੱਡੇ ਪੈਮਾਨੇ 'ਤੇ ਫੰਡ ਜੁਟਾਇਆ ਹੈ। ਇਹ ਲੋਕ ਭਾਰਤ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਮ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਅੱਤਵਾਦੀਆਂ ਦਾ ਮੰਸੂਬਾ ਭਾਰਤ 'ਚ ਇਸਲਾਮਿਕ ਰਾਜ ਦੀ ਸਥਾਪਨਾ ਕਰਨਾ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੇ ਅਧੀਨ ਇਨ੍ਹਾਂ ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਚੇਨਈ ਸਥਿਤ ਸਈਅਦ ਬੁਖਾਰੀ ਦੇ ਘਰ ਅਤੇ ਦਫ਼ਤਰ 'ਚ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਨਾਗਪਟਿਨਮ ਜ਼ਿਲੇ 'ਚ ਹਸਨ ਅਲੀ ਅਤੇ ਮੁਹੰਮਦ ਯੁਸੁਫੁਦੀਨ ਦੇ ਘਰ ਛਾਪੇਮਾਰੀ ਕੀਤੀ ਗਈ ਸੀ।

ਐੱਨ.ਆਈ.ਏ. ਫਿਲਹਾਲ ਛਾਪੇਮਾਰੀ ਤੋਂ ਬਾਅਦ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਐੱਨ.ਆਈ.ਏ. ਟੀਮ ਨੇ ਆਪਣੀ ਛਾਪੇਮਾਰੀ ਦੀ ਕਾਰਵਾਈ ਕਰਦੇ ਹੋਏ ਪਿਛਲੇ ਦਿਨੀਂ 9 ਮੋਬਾਇਲ, 15 ਸਿਮ ਕਾਰਡਜ਼, 7 ਮੈਮੋਰੀ ਕਾਰਡਜ਼, 3 ਲੈਪਟਾਮ, 5 ਹਾਰਡ ਡਿਸਕ, 6 ਪੈਨ ਡਰਾਈਵਰ, 2 ਟੈਬਲੇਟ ਅਤੇ ਤਿੰਨ ਸੀ.ਡੀ. ਅਤੇ ਡੀ.ਵੀ.ਡੀ. ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ ਕਈ ਮੈਗਜ਼ੀਨ, ਬੈਨਰਜ਼, ਨੋਟਿਸ, ਪੋਸਟਰਜ਼ ਅਤੇ ਕਿਤਾਬਾਂ  ਵੀ ਬਰਾਮਦ ਕੀਤੀਆਂ ਗਈਆਂ ਹਨ।


DIsha

Content Editor

Related News