''ਬਲਿਊ ਵ੍ਹੇਲ'' ਗੇਮ ਦਾ ਕਹਿਰ ਜਾਰੀ, 3 ਵਿਦਿਆਰਥਣਾਂ ਨੇ ਕੱਟੇ ਹੱਥ!

08/24/2017 10:29:23 AM

ਨਵੀਂ ਦਿੱਲੀ—ਮੌਤ ਦੀ ਗੇਮ 'ਬਲਿਊ ਵ੍ਹੇਲ' ਮੁੰਬਈ ਦੇ ਬਾਅਦ ਹੁਣ ਹੌਲੀ-ਹੌਲੀ ਦੇਸ਼ ਦੇ ਦੂਜੇ ਸੂਬਿਆਂ 'ਚ ਫੈਲਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਮੁੰਬਈ 'ਚ 'ਬਲਿਊ ਵ੍ਹੇਲ' ਖੇਡਦੇ-ਖੇਡਦੇ ਇਕ 14 ਸਾਲਾ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਬੰਗਾਲ ਦੇ ਮਿਦਨਾਪੁਰ 'ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਆਈ.ਆਈ.ਟੀ. ਕੈਂਪਸ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਾਈ ਕਰ ਰਹੀਆਂ ਤਿੰਨ ਲੜਕੀਆਂ ਦੇ ਹੱਥ 'ਚ 'ਬਲਿਊ ਵ੍ਹੇਲ' ਦੇ ਨਿਸ਼ਾਨ ਮਿਲੇ ਹਨ। ਤਿੰਨੇ ਲੜਕੀਆਂ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਦੇ ਹੱਥ 'ਤੇ ਨਿਸ਼ਾਨ ਸਕੂਲ ਦੀ ਅਧਿਆਪਕ ਦੇ ਦੇਖਿਆ, ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ। ਬੱਚੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਜਾਣਕਾਰੀ ਨਹੀਂ ਹੈ ਕਿ ਉਹ 'ਬਲਿਊ ਵ੍ਹੇਲ' ਖੇਡ ਰਹੀ ਸੀ। ਪ੍ਰਿੰਸੀਪਲ ਐਨ ਗੌਤਮ ਨੇ ਦੱਸਿਆ ਕਿ ਉਹ ਪੂਰੇ ਵਿਸ਼ਵਾਸ ਦੇ ਨਾਲ ਨਹੀਂ ਕਹਿ ਸਕਦੀ ਕਿ ਇਹ 'ਬਲਿਊ ਵ੍ਹੇਲ' ਖੇਡਣ ਦੀ ਘਟਨਾ ਦੇ ਕਾਰਨ ਹੀ ਹੋਇਆ, ਪਰ ਉਨ੍ਹਾਂ ਨੂੰ ਸਕੂਲ ਦੇ ਵਿਦਿਆਰਥੀ ਦੀ ਚਿੰਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਦੇ ਲਈ ਕਾਉਂਸਲਰਾਂ ਦੀ ਸਹਾਇਤਾ ਨਾਲ ਸਕੂਲ 'ਚ ਵਰਕਸ਼ਾਪ ਦਾ ਆਯੋਜਨ ਕਰਵਾਏਗੀ।


Related News