ਖੜਗਪੁਰ ਰੇਲਵੇ ਸਟੇਸ਼ਨ ''ਤੇ ਭਿਆਨਕ ਹਾਦਸਾ : TTE ''ਤੇ ਡਿੱਗੀ ਬਿਜਲੀ ਦੀ ਤਾਰ, ਦੇਖੋ ਵੀਡੀਓ

Thursday, Dec 08, 2022 - 11:16 PM (IST)

ਖੜਗਪੁਰ ਰੇਲਵੇ ਸਟੇਸ਼ਨ ''ਤੇ ਭਿਆਨਕ ਹਾਦਸਾ : TTE ''ਤੇ ਡਿੱਗੀ ਬਿਜਲੀ ਦੀ ਤਾਰ, ਦੇਖੋ ਵੀਡੀਓ

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਯੂਜ਼ਰਸ ਰੇਲਵੇ ਸਟੇਸ਼ਨ 'ਤੇ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ ਕਰ ਰਹੇ ਹਨ। ਦਰਅਸਲ, ਇਹ ਵੀਡੀਓ ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ। ਇੱਥੇ ਸਟੇਸ਼ਨ ਦੇ ਇੱਕ ਪਲੇਟਫਾਰਮ 'ਤੇ ਖੜ੍ਹੇ ਇੱਕ ਟੀ.ਟੀ.ਈ 'ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ। ਇਸ ਕਾਰਨ ਟੀਟੀਈ ਦੇ ਸਰੀਰ 'ਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਅਤੇ ਉਹ ਪਟੜੀ 'ਤੇ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ।

 
 
 
 
 
 
 
 
 
 
 
 
 
 
 
 

A post shared by Brut India (@brut.india)

ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਟੀ.ਟੀ.ਈ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਗੱਲ ਕਰ ਰਿਹਾ ਹੈ। ਫਿਰ ਬਿਜਲੀ ਦੀ ਤਾਰ ਪਿੱਛੇ ਤੋਂ ਟੁੱਟ ਕੇ ਉਸ ਦੇ ਸਿਰ 'ਤੇ ਜਾ ਡਿੱਗੀ, ਜਿਸ ਕਾਰਨ ਉਸ ਦੇ ਸਾਰੇ ਸਰੀਰ 'ਤੇ ਚੰਗਿਆੜੀਆਂ ਦੌੜ ਗਈਆਂ ਅਤੇ ਉਹ ਪਟੜੀ ਦੇ ਵਿਚਕਾਰ ਡਿੱਗ ਗਿਆ। ਸਟੇਸ਼ਨ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਟੀ.ਟੀ.ਈ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ। ਉਸਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਬਲ ਢਿੱਲੀ ਸੀ, ਜੋ ਕਿ ਇੱਕ ਪੰਛੀ ਦੇ ਟਕਰਾਉਣ ਤੋਂ ਬਾਅਦ ਟੀਟੀਈ ਦੇ ਸਿਰ 'ਤੇ ਡਿੱਗ ਗਈ।


author

Mandeep Singh

Content Editor

Related News