ਝੁੱਗੀਆਂ ਝੋਪੜੀਆਂ 'ਚ ਹੁੰਦੇ ਸੀ ਗਲਤ ਕੰਮ, ਦੇਖੋ ਫ਼ਿਰ ਪੁਲਸ ਨੇ ਕਿਵੇਂ ਪਾ'ਤੀ ਕਾਰਵਾਈ (ਵੀਡੀਓ)

Monday, May 05, 2025 - 10:13 PM (IST)

ਝੁੱਗੀਆਂ ਝੋਪੜੀਆਂ 'ਚ ਹੁੰਦੇ ਸੀ ਗਲਤ ਕੰਮ, ਦੇਖੋ ਫ਼ਿਰ ਪੁਲਸ ਨੇ ਕਿਵੇਂ ਪਾ'ਤੀ ਕਾਰਵਾਈ (ਵੀਡੀਓ)

ਸ੍ਰੀ ਅਨੰਦਪੁਰ ਸਾਹਿਬ (ਚੌਵੇਸ਼ ਲਟਾਵਾ) : ਅੱਜ ਨਗਰ ਕੌਂਸਲ ਦੀ ਟੀਮ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਐੱਸ.ਐੱਚ.ਓ ਦਾਨਿਸ਼ਵੀਰ ਸਿੰਘ ਦੇ ਨਾਲ ਵਾਰਡ ਨੰ:12 ਲੋਧੀਪੁਰ ਤੇ ਚਰਨ ਗੰਗਾ ਪੁੱਲ ਦੇ ਪਾਰ ਨਾਜਾਇਜ਼ ਤੌਰ ਤੇ ਬਣਾਇਆ ਝੁੰਗੀਆਂ 'ਤੇ ਪਹੁੰਚੇ ਜਿੱਥੇ ਅਕਸਰ ਨਸ਼ਾ ਵੇਚਣ ਦੀਆਂ ਸ਼ਿਕਾਇਤਾ ਮਿਲਦੀਆਂ ਸਨ। ਨਗਰ ਕੋਂਸਲ ਦੀ ਟੀਮ ਦੀ ਪੁਲਸ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਨਾਜਾਇਜ਼ ਤੌਰ 'ਤੇ ਬਣਾਇਆ ਝੁੰਗੀਆਂ ਨੂੰ ਇੱਥੋ ਹਟਾਂ ਦਿੱਤਾ ਅਤੇ ਨਸ਼ਾ ਵੇਚਣ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਵਾਰਨਿੰਗ ਦਿੱਤੀ ਕਿ ਹੁਣ ਪੰਜਾਬ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਹੀ ਹੈ,ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ।

'ਹੋਰ ਪਾਣੀ ਦੇਣ 'ਤੇ ਸਹਿਮਤ ਹੋਣ ਦਾ ਸਵਾਲ ਹੀ ਨਹੀਂ', ਪੰਜਾਬ ਨੇ ਹਾਈਕੋਰਟ 'ਚ ਰੱਖਿਆ ਪੱਖ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਖੁਸ਼ਹਾਲ ਅਤੇ ਨਸ਼ਾ ਰਹਿਤ ਬਣਾਉਣ ਲਈ ਵਿੱਢੀ ਮੁਹਿੰਮ ਦੀ ਰਾਜ ਦੇ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਦੀ ਧਰਤੀ ਜੁਝਾਰੂ ਲੋਕਾਂ ਦੀ ਧਰਤੀ ਹੈ ਅਤੇ ਪੰਜਾਬੀ ਨਸ਼ਿਆ ਖਿਲਾਫ਼ ਸ਼ੁਰੂ ਕੀਤੀ ਜੰਗ ਵਿੱਚ ਲੋਕ ਸਰਕਾਰ ਦਾ ਡੱਟ ਕੇ ਸਾਥ ਦੇ ਰਹੇ ਹਨ। ਪੰਜਾਬ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ, ਇਸ ਦੇ ਲਈ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ।



ਬਟਾਲਾ 'ਚ ਪੁਲਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ, ਦੌੜਦਿਆਂ ਪੁਲਸ ਨੇ ਮਾਰ'ਤੀ ਗੋਲੀ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ ਨੇ ਕੀਤਾ।ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੀ ਗੱਲ ਹੌਵੇ, ਭਾਵੇਂ ਪੰਜਾਬ ਦੇ ਪਾਣੀਆਂ ਦੀ ਜਾਂ ਰਾਜ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਕੰਮਾਂ ਦੀ ਸਰਕਾਰ ਹਰ ਪੱਖ ਤੋਂ ਪੰਜਾਬੀਆ ਦੇ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਦੇ ਭਲੇ ਲਈ ਮਿਸਾਲੀ ਕੰਮ ਕੀਤਾ ਹੈ।

ਸ਼ਰਾਬੀ ਪਿਓ ਦਾ ਕਾਰਾ! ਨਸ਼ੇ 'ਚ ਆਪਣੇ ਹੀ ਮੁੰਡੇ 'ਤੇ ਚਲਾ'ਤੀ ਗੋਲੀ ਤੇ ਫਿਰ...

ਉਨ੍ਹਾਂ ਨੇ ਪਿੰਡਾਂ ਤੇ ਸ਼ਹਿਰੀ ਪੱਧਰ ਤੇ ਬਣੀਆਂ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਖਿਲਾਫ ਇਸ ਯੁੱਧ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਤੁਹਾਡੇ ਸਭ ਦੇ ਬੁਲੰਦ ਹੋਂਸਲਿਆ ਸਦਕਾ ਇਸ ਜੰਗ ਤੇ ਫਤਿਹ ਹਾਸਿਲ ਹੋਵੇਗੀ ਅਤੇ ਪੰਜਾਬ ਅੰਦਰ ਨਸ਼ਿਆ ਦਾ ਧੰਦਾ ਕਰਨ ਵਾਲਿਆ ਲਈ ਕੋਈ ਥਾਂ ਨਹੀ।

ਇਸ ਮੌਕੇ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਸੁਨੀਲ ਅੱਡਵਾਲ ,ਬਾਬਾ ਜਰਨੈਲ ਸਿੰਘ, ਪ੍ਰਧਾਨ ਟੈਕਸੀ ਯੂਨੀਅਨ ਨਛੱਤਰ ਸਿੰਘ ਰੰਧਾਵਾ, ਮਦਨ ਲਾਲ ਇੰਸਪੈਕਟਰ ਸੈਨੇਟਰੀ, ਇੰਦਰਜੀਤ ਸਿੰਘ, ਮਾਸਟਰ ਬੰਤ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News