ਜਲੰਧਰ ਹਮਲੇ ਦੀ ਖਬਰ ਦਾ ਜਾਣੋ ਸੱਚ, ਦੇਖੋ ਪਲ-ਪਲ ਦੀ ਰਿਪੋਰਟ (ਵੀਡੀਓ)

Friday, May 09, 2025 - 01:46 AM (IST)

ਜਲੰਧਰ ਹਮਲੇ ਦੀ ਖਬਰ ਦਾ ਜਾਣੋ ਸੱਚ, ਦੇਖੋ ਪਲ-ਪਲ ਦੀ ਰਿਪੋਰਟ (ਵੀਡੀਓ)

ਜਲੰਧਰ : ਪਾਕਿਸਤਾਨ ਵੱਲੋਂ ਅੱਜ ਪੰਜਾਬ ਸਣੇ ਦੇਸ਼ ਭਰ ਵਿਚ ਡਰੋਨ ਹਮਲੇ ਕੀਤੇ ਗਏ ਸਨ। ਇਸ ਦੌਰਾਨ ਤੁਹਾਡੇ ਤੱਕ ਤੁਹਾਡੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਕੋਲੋਂ ਜਲੰਧਰ ਵਿਚ ਹੋਏ ਡਰੋਨ ਹਮਲਿਆਂ ਦੀਆਂ ਖਬਰਾਂ ਪਹੁੰਚੀਆਂ ਹੋਣਗੀਆਂ। ਗੱਲ ਭਾਵੇਂ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੀ ਕਰੀਏ, ਮੰਡ ਇਲਾਕੇ ਦੀ ਕਰੀਏ, ਅਰਬਨ ਅਸਟੇਟ ਦੀ ਕਰੀਏ, ਨਕੋਦਰ ਚੌਕ ਦੀ ਕਰੀਏ ਜਾਂ ਸੂਰਾਨੁੱਸੀ ਦੀ ਕਿਸੇ ਵੀ ਥਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਲਗਾਤਾਰ ਸੀਨੀਅਰ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਮੌਜੂਦਾ ਕਾਰਵਾਈ ਦੌਰਾਨ ਭਾਰਤੀ ਡਿਫੈਂਸ ਸਿਸਟਮ ਨੇ ਸਾਰੇ ਪਾਕਿਸਤਾਨੀ ਡਰੋਨਾਂ ਨੂੰ ਹਵਾ ਦੇ ਵਿਚ ਹੀ ਤਬਾਹ ਕਰ ਦਿੱਤਾ ਹੈ। ਜਲੰਧਰ ਵਿਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਲਈ ਤੁਹਾਨੂੰ ਬਿਲਕੁੱਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਦੀ ਹੋਵੇ, ਜੰਮੂ ਦੀ ਹੋਵੇ ਜਾਂ ਕੋਈ ਵੀ ਇਲਾਕਾ ਹੋਵੇ ਕਿਸੇ ਵੀ ਥਾਂ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਕਿਸਤਾਨ ਵੱਲੋਂ ਹਵਾਈ ਜਹਾਜ਼ ਭਾਰਤ ਵਿਚ ਹਮਲਾ ਕਰਨ ਲਈ ਭਾਰਤੀ ਸਰਹੱਦ ਵਿਚ ਦਾਖਲ ਹੋ ਗਏ ਸਨ, ਜਿਨ੍ਹਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਤਬਾਹ ਕਰ ਦਿੱਤਾ। ਇਸ ਦੌਰਾਨ ਇਹ ਵੀ ਖਬਰਾਂ ਹਨ ਕਿ ਪਾਕਿਸਤਾਨੀ ਪਾਇਲਟਾਂ ਨੂੰ ਵੀ ਕੈਪਚਰ ਕੀਤਾ ਗਿਆ ਹੈ। ਆਓ ਵੀਡੀਓ ਵਿਚ ਦੇਖਦੇ ਹਾਂ ਜਲੰਧਰ ਤੋਂ ਗਰਾਊਂਡ ਰਿਪੋਰਟ....
 


author

Baljit Singh

Content Editor

Related News