ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ 2 ਸਪੈਸ਼ਲ ਟਰੇਨਾਂ
Monday, May 12, 2025 - 11:03 AM (IST)

ਅੰਮ੍ਰਿਤਸਰ (ਦਲਜੀਤ)– ਪ੍ਰਵਾਸੀ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਕਲਿਆਣ ਕੌਂਸਲ ਪੰਜਾਬ ਵੱਲ ਕਈ ਮਹੀਨੇ ਤੋਂ ਪੂਰਵਾਂਚਲ ਖੇਤਰਾਂ ਲਈ ਸਪੈਸ਼ਲ ਟ੍ਰੇਨ ਚਲਾਉਣ ਦੀ ਮੰਗ ਫਿਰੋਜ਼ਪੁਰ ਮੰਡਲ ਰੇਲਵੇ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਸੀ, ਕੌਂਸਲ ਦੀ ਜਨਭਾਵਨਾ ਸਮਝਦੇ ਹੋਏ ਫਿਰੋਜ਼ਪੁਰ ਮੰਡਲ ਵੱਲੋਂ ਦੋ ਸਪੈਸ਼ਲ ਟ੍ਰੇਨ ਗੱਡੀ ਨੰਬਰ-04634 ਫਿਰੋਜ਼ਪੁਰ ਤੋਂ ਲਖਨਊ ਅਯੋਧਿਆ ਧਾਮ ਹੁੰਦੇ ਹੋਏ ਪਟਨਾ ਲਈ ਅਤੇ ਗੱਡੀ ਨੰਬਰ-04636 ਅੰਮ੍ਰਿਤਸਰ ਤੋਂ ਲਖਨਊ, ਵਾਰਾਣਸੀ ਹੁੰਦੇ ਹੋਏ ਹਾਵੜਾ ਲਈ 11 ਮਈ ਤੋਂ ਚਲਾਉਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਗੋਸਵਾਮੀ ਨੇ ਦੱਸਿਆ ਮਾਰਚ ਤੋਂ ਲੈ ਕੇ ਅਗਲੇ 4 ਮਹੀਨਿਆਂ ’ਚ ਪੂਰਵਾਂਚਲ ਖੇਤਰਾਂ ’ਚ ਵਿਆਹ ਅਤੇ ਮੰਗਲ ਕੰਮਾਂ ਦਾ ਆਯੋਜਨ ਵੱਧ ਹੋਣ ਦੀ ਵਜ੍ਹਾ ਨਾਲ ਰੇਲ ’ਚ ਯਾਤਰੀਆਂ ਦੀ ਗਿਣਤੀ ਆਵਾਜਾਈ ਨੂੰ ਲੈ ਕੇ ਵਧ ਹੋ ਰਹੀ ਸੀ, ਸਾਰੀਆਂ ਟ੍ਰੇਨਾਂ 3 ਮਹੀਨਾ ਤੋਂ ਵੇਟਿੰਗ ’ਚ ਚੱਲ ਰਹੀ ਸੀ, ਜਿਸ ਦੀ ਵਜ੍ਹਾ ਨਾਲ ਆਮ ਜਨਮਾਨਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪੁਰ ਹੁਣ ਇਹ ਦੋ ਟ੍ਰੇਨਾਂ ਚੱਲਣ ਦੀ ਵਜ੍ਹਾ ਨਾਲ ਪੂਰਵਾਂਚਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ, ਕਿਉਂਕਿ ਪੰਜਾਬ ਦੀ ਬਹੁਮੁਖੀ ਵਿਕਾਸ ’ਚ ਪ੍ਰਤੱਖ ਅਤੇ ਅਪ੍ਰਤੱਖ, ਪੂਰਵਾਂਚਲ ਦੇ ਮਜ਼ਦੂਰ ਅਤੇ ਵਪਾਰੀਆਂ ਦਾ ਮੁੱਖ ਯੋਗਦਾਨ ਰਹਿੰਦਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ
ਪੰਜਾਬ ਦੇ ਸਾਰੇ ਸ਼ਹਿਰਾਂ ’ਚ ਪੂਰਵਾਂਚਲ ਦੇ ਲੋਕਾਂ ਦੀ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ। ਇਸ ਵਜ੍ਹਾ ਨਾਲ ਸਾਰੇ ਯਾਤਰੀਆਂ ਦੀਆਂ ਜਨ ਭਾਵਨਾ ਨੂੰ ਸਮਝਦੇ ਹੋਏ ਸਮੇਂ-ਸਮੇਂ ’ਤੇ ਸਪੈਸ਼ਲ ਟ੍ਰੇਨਾਂ ਦਾ ਪਰਿਚਾਲਨ ਹੋਣਾ ਚਾਹੀਦਾ, ਜਿਸ ਨਾਲ ਆਮ ਜਨਮਾਨਸ ਨੂੰ ਕਿਸੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਏ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, ਲਾਗੂ ਹੋਏ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8