''ਪਾਪ ਨਾ ਲੱਗੇ...'', ਸ਼ਨੀ ਦੇਵ ਦੀਆਂ ਅੱਖਾਂ ''ਤੇ ਪੱਟੀ ਬੰਨ੍ਹ ਚੋਰਾਂ ਨੇ ਕੀਤੀ ਚੋਰੀ
Saturday, Apr 18, 2026 - 11:33 AM (IST)
ਨੈਸ਼ਨਲ ਡੈਸਕ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਚੋਰਾਂ ਨੇ 2 ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣਿਆਂ ਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਚੋਰਾਂ ਨੇ ਸਭ ਤੋਂ ਪਹਿਲਾਂ ਪਿੰਡ ਦੇ ਹਨੂੰਮਾਨ ਮੰਦਰ ਦਾ ਤਾਲਾ ਤੋੜਿਆ ਅਤੇ ਉੱਥੇ ਰੱਖੇ ਚਾਂਦੀ ਦੇ ਮੁਕੁਟ, ਕੰਗਨ, ਪੈਰਾਂ ਦੀਆਂ ਅੰਗੂਠੀਆਂ, ਭਗਵਾਨ ਰਾਮ, ਲਕਸ਼ਮਣ ਅਤੇ ਸੀਤਾ ਦੇ ਮੁਕੁਟ, ਹਨੂੰਮਾਨ ਜੀ ਦਾ ਲਾਕੇਟ, ਗਲੇ ਦੀ ਚੈਨ ਅਤੇ ਚਾਂਦੀ ਦੇ ਭਾਂਡਿਆਂ ਸਮੇਤ ਕਈ ਕੀਮਤੀ ਸਾਮਾਨ ਚੋਰੀ ਕਰ ਲਏ। ਇਸ ਤੋਂ ਬਾਅਦ ਚੋਰ ਕੋਲ ਹੀ ਸਥਿਤ ਸ਼ਨੀ ਮੰਦਰ 'ਚ ਵੜ ਗਏ।
ਸ਼ਨੀ ਮੰਦਰ 'ਚ ਚੋਰੀ ਦੌਰਾਨ ਚੋਰਾਂ ਨੇ ਅਜਿਹੀ ਹਰਕਤ ਕੀਤੀ, ਜਿਸ ਨੇ ਪੂਰੇ ਇਲਾਕੇ 'ਚ ਗੁੱਸਾ ਪੈਦਾ ਕਰ ਦਿੱਤਾ। ਚੋਰਾਂ ਨੇ ਭਗਵਾਨ ਸ਼ਨੀ ਦੇਵ ਦੀਆਂ ਅੱਖਾਂ 'ਤੇ ਕਾਲਾ ਕੱਪੜਾ ਬੰਨ੍ਹ ਦਿੱਤਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਚੋਰਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਭਗਵਾਨ ਇਸ ਘਟਨਾ ਨੂੰ ਨਾ ਦੇਖ ਸਕਣ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਦਾ ਪਾਪ ਨਾ ਲੱਗੇ। ਇਸ ਤੋਂ ਬਾਅਦ ਚੋਰਾਂ ਨੇ ਸ਼ਨੀ ਦੇਵ ਦਾ ਮੁਕੁਟ, ਸੋਨੇ ਦਾ ਲਾਕੇਟ, ਚਾਂਦੀ ਦੇ ਕੰਗਨ, ਪਾਇਲ, ਝੁਮਕੇ ਅਤੇ ਹੋਰ ਗਹਿਣੇ ਚੋਰੀ ਕਰ ਲਏ। ਦੋਵੇਂ ਮੰਦਰਾਂ ਤੋਂ ਕੁੱਲ ਮਿਲਾ ਕੇ 4 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਚੋਰੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਨੀਲਗੀਰੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
