ਕੋਰਟ ਕੰਪਲੈਕਸ ’ਚ ਲੱਗੇ ਏ. ਸੀ. ਦੀਆਂ ਤਾਰਾਂ ਚੋਰੀ

Saturday, Apr 04, 2026 - 01:54 PM (IST)

ਕੋਰਟ ਕੰਪਲੈਕਸ ’ਚ ਲੱਗੇ ਏ. ਸੀ. ਦੀਆਂ ਤਾਰਾਂ ਚੋਰੀ

ਤਰਨਤਾਰਨ(ਰਾਜੂ)- ਜ਼ਿਲਾ ਕੋਰਟ ਕੰਪਲੈਕਸ ਤਰਨਤਾਰਨ ਵਿਖੇ ਚੋਰਾਂ ਵਲੋਂ ਏ. ਸੀ. ਦੀਆਂ ਕਾਪਰ ਅਤੇ ਸਿਲਵਰ ਤਾਰਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਵਾਟਰ ਐਂਡ ਸੈਨੀਟੇਸ਼ਨ ਤਰਨਤਾਰਨ ਦੇ ਐੱਸ. ਡੀ. ਓ. ਨੇ ਦੱਸਿਆ ਕਿ ਜ਼ਿਲਾ ਕੋਰਟ ਕੰਪਲੈਕਸ ਪਿੱਦੀ (ਤਰਨਤਾਰਨ) ਵਿਖੇ ਜੋ ਏ. ਸੀ. ਲੱਗੇ ਹੋਏ ਹਨ, ਉਨ੍ਹਾਂ ਦੀਆਂ ਕਾਪਰ ਤੇ ਸਿਲਵਰ ਦੀਆਂ ਤਾਰਾਂ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈਆਂ ਹਨ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News