ਜੰਗਬੰਦੀ ਹੁੰਦਿਆਂ ਹੀ ਬਦਲ ਗਏ ਟਰੰਪ ਦੇ ਤੇਵਰ ! ਹੁਣ NATO ਨੂੰ ਦਿਖਾਉਣ ਲੱਗੇ ''ਅੱਖਾਂ''
Thursday, Apr 09, 2026 - 09:57 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਨਾਲ ਜੰਗਬੰਦੀ ਦੇ ਐਲਾਨ ਤੋਂ ਐਨ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਪੁਰਾਣੇ ਸੁਰੱਖਿਆ ਸਹਿਯੋਗੀ 'ਨਾਟੋ' (NATO) 'ਤੇ ਜ਼ਬਰਦਸਤ ਹਮਲਾ ਬੋਲਿਆ ਹੈ। ਨਾਟੋ ਮੁਖੀ ਮਾਰਕ ਰੁਟੇ ਨਾਲ ਹੋਈ ਇੱਕ ਮੀਟਿੰਗ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ 'ਤੇ ਨਾਟੋ ਦੀ ਭੂਮਿਕਾ 'ਤੇ ਸਵਾਲ ਚੁੱਕਦਿਆਂ ਅਮਰੀਕਾ ਦੇ ਗੱਠਜੋੜ ਤੋਂ ਬਾਹਰ ਹੋਣ ਦੇ ਸੰਕੇਤ ਦਿੱਤੇ ਹਨ।
ਟਰੰਪ ਨੇ ਆਪਣਾ ਗੁੱਸਾ ਜਤਾਉਂਦਿਆਂ ਲਿਖਿਆ, "ਜਦੋਂ ਸਾਨੂੰ ਨਾਟੋ ਦੀ ਲੋੜ ਸੀ, ਉਹ ਸਾਡੇ ਨਾਲ ਨਹੀਂ ਸੀ, ਅਤੇ ਜੇਕਰ ਸਾਨੂੰ ਦੁਬਾਰਾ ਲੋੜ ਪਈ, ਤਾਂ ਉਹ ਫਿਰ ਵੀ ਉੱਥੇ ਨਹੀਂ ਹੋਣਗੇ।" ਉਨ੍ਹਾਂ ਦਾ ਇਸ਼ਾਰਾ ਇਰਾਨ ਨਾਲ ਚੱਲ ਰਹੀ ਜੰਗ ਵੱਲ ਸੀ, ਜਿੱਥੇ ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਨੇ ਅਮਰੀਕੀ ਜਹਾਜ਼ਾਂ ਨੂੰ ਆਪਣਾ ਏਅਰਸਪੇਸ ਵਰਤਣ ਤੋਂ ਮਨ੍ਹਾ ਕਰ ਦਿੱਤਾ ਸੀ। ਟਰੰਪ ਨੇ ਆਪਣੇ ਬਿਆਨ ਵਿੱਚ ਗ੍ਰੀਨਲੈਂਡ ਦਾ ਮੁੱਦਾ ਮੁੜ ਛੇੜਦਿਆਂ ਕਿਹਾ, "ਗ੍ਰੀਨਲੈਂਡ ਨੂੰ ਯਾਦ ਰੱਖੋ..!''

ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਰਿਪੋਰਟਾਂ ਅਨੁਸਾਰ ਮਾਰਕ ਰੁਟੇ ਨਾਲ ਹੋਈ ਮੀਟਿੰਗ ਕਾਫ਼ੀ ਤਣਾਅਪੂਰਨ ਰਹੀ। ਨਾਟੋ ਮੁਖੀ ਅਮਰੀਕਾ ਨੂੰ ਗੱਠਜੋੜ ਵਿੱਚ ਬਣੇ ਰਹਿਣ ਲਈ ਮਨਾਉਣ ਆਏ ਸਨ, ਪਰ ਟਰੰਪ ਦੇ ਤੇਵਰਾਂ ਤੋਂ ਲੱਗਦਾ ਹੈ ਕਿ ਉਹ ਨਾਟੋ ਦੇਸ਼ਾਂ ਵੱਲੋਂ ਜੰਗ ਵਿੱਚ ਮਦਦ ਨਾ ਕਰਨ ਤੋਂ ਕਾਫ਼ੀ ਨਾਰਾਜ਼ ਹਨ। ਰਾਸ਼ਟਰਪਤੀ ਟਰੰਪ ਲੰਬੇ ਸਮੇਂ ਤੋਂ ਗ੍ਰੀਨਲੈਂਡ ਨੂੰ ਅਮਰੀਕਾ ਲਈ ਰਣਨੀਤਕ ਤੌਰ 'ਤੇ ਮਹੱਤਵਪੂਰਨ ਮੰਨਦੇ ਹਨ। ਉਹ ਇਸ 'ਤੇ ਅਮਰੀਕੀ ਕੰਟਰੋਲ ਚਾਹੁੰਦੇ ਹਨ ਤਾਂ ਜੋ ਆਰਕਟਿਕ ਖੇਤਰ ਵਿੱਚ ਰੂਸ ਅਤੇ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੀ ਤਾਜ਼ਾ ਪੋਸਟ ਨੇ ਡੈਨਮਾਰਕ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ।
ਵਾਈਟ ਹਾਊਸ ਦੇ ਸੂਤਰਾਂ ਅਨੁਸਾਰ, ਟਰੰਪ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਉਨ੍ਹਾਂ ਦੇਸ਼ਾਂ ਵਿੱਚੋਂ ਅਮਰੀਕੀ ਫੌਜਾਂ ਵਾਪਸ ਬੁਲਾਈਆਂ ਜਾਣ ਜਿਨ੍ਹਾਂ ਨੇ ਇਰਾਨ ਵਿਰੁੱਧ ਜੰਗ ਵਿੱਚ ਅਮਰੀਕਾ ਦਾ ਸਾਥ ਨਹੀਂ ਦਿੱਤਾ। ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਇਕੱਲਾ ਹੀ ਆਪਣੀ ਸੁਰੱਖਿਆ ਕਰਨ ਦੇ ਸਮਰੱਥ ਹੈ ਅਤੇ ਉਸ ਨੂੰ ਅਜਿਹੇ ਗੱਠਜੋੜ ਦੀ ਲੋੜ ਨਹੀਂ ਜੋ ਮੁਸੀਬਤ ਵੇਲੇ ਕੰਮ ਨਾ ਆਵੇ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
