ਤਿੰਨ ਮੰਜ਼ਿਲਾਂ ਵਾਲੀ ਨਵੀਂ ਇਮਾਰਤ ‘ਚ ਹੋਈ ਚੋਰੀ: AC ਦੀਆਂ ਕਾਪਰ ਪਾਈਪਾਂ ਪੁੱਟ ਕੇ ਲੈ ਗਏ ਚੋਰ

Sunday, Apr 05, 2026 - 01:30 PM (IST)

ਤਿੰਨ ਮੰਜ਼ਿਲਾਂ ਵਾਲੀ ਨਵੀਂ ਇਮਾਰਤ ‘ਚ ਹੋਈ ਚੋਰੀ: AC ਦੀਆਂ ਕਾਪਰ ਪਾਈਪਾਂ ਪੁੱਟ ਕੇ ਲੈ ਗਏ ਚੋਰ

ਗੁਰਦਾਸਪੁਰ(ਹਰਮਨ): ਸ਼ਹਿਰ ਦੀ ਮਸ਼ਹੂਰ ਇਲੈਕਟ੍ਰੋਨਿਕ ਦੁਕਾਨ ਅਤੇ ਟੀਵੀ ਸੈਂਟਰ ਦੇ ਮਾਲਕ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਇਮਾਰਤ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸੁਚੱਜੇ ਢੰਗ ਨਾਲ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਇਮਾਰਤ ਦੀਆਂ ਤਿੰਨਾਂ ਮੰਜ਼ਿਲਾਂ ‘ਤੇ ਤਸੱਲੀ ਨਾਲ ਕੰਮ ਕਰਦੇ ਹੋਏ ਏਅਰ ਕੰਡੀਸ਼ਨਰਾਂ ਲਈ ਲਗਾਈਆਂ ਗਈਆਂ ਕਰੀਬ 15 ਕਾਪਰ ਪਾਈਪਾਂ ਅਤੇ ਵਾਇਰਿੰਗ ਨੂੰ ਪੁੱਟ ਕੇ ਅੰਦਰੋਂ ਤਾਰਾਂ ਹੀ ਚੋਰੀ ਕਰ ਲਈਆਂ। ਮੁੱਢਲੇ ਅੰਦਾਜ਼ੇ ਮੁਤਾਬਕ ਮਾਲਕ ਨੂੰ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ: ਘਰੋਂ ਡਿਊਟੀ ਲਈ ਨਿਕਲੇ SGPC ਮੁਲਾਜ਼ਮ ਦੀ ਦਰਦਨਾਕ ਮੌਤ

ਇਮਾਰਤ ਦੇ ਮਾਲਕ ਪੰਕਜ ਮਹਾਜਨ ਨੇ ਦੱਸਿਆ ਕਿ ਚੋਰਾਂ ਨੇ ਬੜੀ ਯੋਜਨਾਬੱਧ ਤਰੀਕੇ ਨਾਲ ਚੋਰੀ ਕੀਤੀ ਹੈ ਅਤੇ ਕਿਸੇ ਵੀ ਤਾਲੇ ਨੂੰ ਨਹੀਂ ਤੋੜਿਆ ਗਿਆ। ਇਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰ ਨੇੜੇ ਦੀ ਕਿਸੇ ਇਮਾਰਤ ਤੋਂ ਛੱਤ ਰਾਹੀਂ ਜਾਂ ਫਿਰ ਲਿਫਟ ਲਈ ਛੱਡੀ ਗਈ ਖਾਲੀ ਜਗ੍ਹਾ ਦੇ ਜ਼ਰੀਏ ਅੰਦਰ ਦਾਖਲ ਹੋਏ ਹੋਣਗੇ। ਤਿੰਨਾਂ ਮੰਜ਼ਿਲਾਂ ‘ਤੇ ਲੱਗੀ ਵਾਇਰਿੰਗ ਨੂੰ ਉਖਾੜ ਕੇ ਤਾਰ ਕੱਢੇ ਜਾਣ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਚੋਰਾਂ ਨੇ ਕਾਫੀ ਸਮਾਂ ਲਗਾ ਕੇ ਚੋਰੀ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦਾ ਮੌਸਮ:  7 ਤੇ 8 ਅਪ੍ਰੈਲ ਦੀ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਵੱਲੋਂ Orange Alert ਜਾਰੀ

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਸ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਜਿਸ ਇਮਾਰਤ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ, ਉਸਦੇ ਨੇੜੇ ਹੀ ਇੱਕ ਵੱਡਾ ਬੈਂਕ ਅਤੇ ਉਸਦਾ ਏਟੀਐਮ ਵੀ ਸਥਿਤ ਹੈ, ਜਿਸ ਕਾਰਨ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਇਸ ਵਾਰਦਾਤ ਨਾਲ ਇਲਾਕੇ ਦੇ ਵਪਾਰੀਆਂ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪੁਲਸ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News