ਚੋਰਾਂ ਨੇ ਗੜ੍ਹਦੀਵਾਲਾ ਦੇ ਇਕ ਘਰ ਤੇ ਮੰਦਿਰ ਨੂੰ ਬਣਾਇਆ ਨਿਸ਼ਾਨਾ
Thursday, Apr 09, 2026 - 11:31 AM (IST)
ਗੜ੍ਹਦੀਵਾਲਾ (ਭੱਟੀ)-ਸਥਾਨਕ ਦੁਸਹਿਰਾ ਗਰਾਊਂਡ ਨੇੜੇ ਇਕ ਘਰ ’ਚੋਂ ਅਣਪਛਾਤੇ ਚੋਰਾਂ ਵੱਲੋਂ ਘਰ ਦਾ ਤਾਲਾ ਤੋੜ ਕੇ ਮੰਦਿਰ ਦੀ ਗੋਲਕ ਅਤੇ ਟਰੰਕ 'ਚੋਂ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਰ ਦੇ ਪਿੱਛੇ ਗੰਦੇ ਪਾਣੀ ਦਾ ਨਾਲਾ ਹੈ, ਜਿਧਰੋਂ ਚੋਰਾਂ ਵੱਲੋਂ ਘਰ ਵਿਚ ਵੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੀਂਹ ਤੇ ਗੜੇਮਾਰੀ ਕਾਰਨ ਪੰਜਾਬ 'ਚ 7 ਜ਼ਿਲ੍ਹਿਆਂ ਨੂੰ ਹੋਇਆ ਵੱਡਾ ਨੁਕਸਾਨ, ਪੁੱਤਾਂ ਵਾਂਗ ਪਾਲੀ 1.30 ਲੱਖ ਏਕੜ ਫ਼ਸਲ ਤਬਾਹ
ਇਸ ਸਬੰਧੀ ਰਜਿੰਦਰ ਕੁਮਾਰ ਪੁੱਤਰ ਬਸਾਵਾ ਰਾਮ ਵਾਸੀ ਵਾਰਡ-ਨੰਬਰ-02 ਨੇੜੇ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਨੇ ਪੁਲਸ ਨੂੰ ਦਿੱਤੀ ਲਿਖਤੀ ਸਿਕਾਇਤ ਵਿਚ ਦੱਸਿਆ ਕਿ ਬੀਤੀ ਦਿਨ ਉਹ 12 ਵਜੇ ਆਪਣੇ ਨਿੱਜੀ ਕੰਮਕਾਜ ਲਈ ਘਰੋਂ ਕਿੱਧਰੇ ਗਿਆ ਸੀ। ਜਦੋਂ ਉਸ ਨੇ 4 ਵਜੇ ਦੇ ਕਰੀਬ ਵਾਪਸ ਆ ਕੇ ਬਾਹਰ ਤਾਲਾ ਖੋਲ੍ਹ ਕੇ ਘਰ ਦੇ ਅੰਦਰ ਗਿਆ ਤਾਂ ਕਿਸੇ ਨੇ ਉਸ ਦੇ ਅੰਦਰ ਵਾਲੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ। ਕਮਰੇ ’ਚ ਪਏ ਟਰੰਕ ਦਾ ਤਾਲਾ ਵੀ ਟੁੱਟਾ ਸੀ ਜਿਸ ਵਿਚੋਂ ਚੋਰ 25000 ਰੁਪਏ ਚੋਰੀ ਕਰਕੇ ਲੈ ਗਿਆ। ਇਸ ਤੋਂ ਇਲਾਵਾ ਮੰਦਿਰ ਦੀ ਗੋਲਕ ਵੀ ਚੋਰੀ ਕਰਕੇ ਲੈ ਗਏ। ਗੜ੍ਹਦੀਵਾਲਾ ਪੁਲਸ ਵੱਲੋਂ ਉੱਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
