ਔਰਤਾਂ ਤੇ ਬੱਚਿਆਂ ਦਾ ਝੁੰਡ ਮੰਡੀ ’ਚੋਂ ਕਣਕ ਕਰ ਰਿਹਾ ਚੋਰੀ, ਕਿਸਾਨਾਂ ਨੇ ਸੁਰੱਖਿਆ ਪ੍ਰਬੰਧ ਦੀ ਕੀਤੀ ਮੰਗ

Friday, Apr 17, 2026 - 11:57 AM (IST)

ਔਰਤਾਂ ਤੇ ਬੱਚਿਆਂ ਦਾ ਝੁੰਡ ਮੰਡੀ ’ਚੋਂ ਕਣਕ ਕਰ ਰਿਹਾ ਚੋਰੀ, ਕਿਸਾਨਾਂ ਨੇ ਸੁਰੱਖਿਆ ਪ੍ਰਬੰਧ ਦੀ ਕੀਤੀ ਮੰਗ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੀ ਦਾਣਾ ਮੰਡੀ ’ਚ ਪਹੁੰਚੀ ਕਣਕ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਜਿੱਥੇ ਪਹਿਲਾਂ ਹੀ ਖਰੀਦ ਨਾ ਹੋਣ ਦੇ ਕਾਰਨ ਕਿਸਾਨ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਉੱਥੇ ਹੁਣ ਰਾਤ ਸਮੇਂ ਕਣਕ ਚੋਰੀ ਹੋਣ ਦੇ ਕਾਰਨ ਕਿਸਾਨ ਬੇਹੱਦ ਦੁਖੀ ਹਨ। ਦੇਰ ਰਾਤ ਜਦੋਂ ਕਿਸਾਨ ਸੁੱਤੇ ਹੁੰਦੇ ਹਨ ਤਾਂ ਔਰਤਾਂ ਅਤੇ ਬੱਚਿਆਂ ਦੇ ਝੁੰਡ ਜਿਹੜੇ ਪ੍ਰਵਾਸੀ ਨਜ਼ਰ ਆਉਂਦੇ ਹਨ, ਕਣਕ ਦੀਆਂ ਢੇਰੀਆਂ ਤੋਂ ਕਣਕ ਚੋਰੀ ਕਰਕੇ ਲੈ ਜਾ ਰਹੇ ਹਨ। ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਬੇਮੌਸਮੀ ਬਾਰਿਸ਼ ਨੇ ਪਹਿਲਾਂ ਹੀ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਕਣਕ ਦੀ ਫਸਲ ’ਤੇ ਪਾਣੀ ਫੇਰ ਦਿੱਤਾ ਹੈ, ਉੱਥੇ ਹੀ ਹੁਣ ਧੁੱਪ ਲੱਗਣ ਤੋਂ ਬਾਅਦ ਕਣਕ ਦੀ ਕਟਾਈ ਤੋਂ ਬਾਅਦ ਜਦੋਂ ਕਣਕ ਗੁਰਦਾਸਪੁਰ ਦੀ ਦਾਣਾ ਮੰਡੀ ’ਚ ਪਹੁੰਚ ਰਹੀ ਹੈ ਤਾਂ ਉੱਥੇ ਨਮੀ ਦੀ ਮਾਤਰਾ ਕਾਰਨ ਇਕ ਤਾਂ ਕਣਕ ਦੀ ਖਰੀਦ ਨਹੀਂ ਹੋ ਰਹੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ

ਦੂਜੇ ਪਾਸੇ ਰਾਤ ਸਮੇਂ ਕਣਕ ਚੋਰੀ ਹੋਣ ਦੇ ਕਾਰਨ ਕਿਸਾਨ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਦੇਰ ਰਾਤ ਜਦੋਂ ਕਿਸਾਨ ਸੁੱਤੇ ਹੁੰਦੇ ਹਨ ਤਾਂ ਔਰਤਾਂ ਅਤੇ ਬੱਚਿਆਂ ਦਾ ਝੁੰਡ ਜਿਹੜੇ ਪ੍ਰਵਾਸੀ ਨਜ਼ਰ ਆਉਂਦੇ ਹਨ, ਰਾਤ ਸਮੇਂ ਦਾਣਾ ਮੰਡੀ ’ਚ ਆਉਂਦੇ ਹਨ ਅਤੇ ਢੇਰੀਆਂ ਵਿਚੋਂ ਬੋਰੀਆਂ ਭਰ ਕੇ ਕਣਕ ਚੋਰੀ ਕਰਕੇ ਲੈ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਮੰਡੀ ਵਿਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਰਹੀ ਅਤੇ ਨਮੀ ਦੀ ਮਾਤਰਾ ਵੱਧ ਹੋਣ ਦਾ ਡਰ ਵੀ ਉਨ੍ਹਾਂ ਨੂੰ ਸਤਾ ਰਿਹਾ ਹੈ । ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ ’ਚ ਤਾਪਮਾਨ 40 ਡਿਗਰੀ ਤੋਂ ਪਾਰ, ਸੜਕਾਂ ’ਤੇ ਪਸਰਿਆ ਸੰਨਾਟਾ, ਬਿਜਲੀ ਦੀ ਡਿਮਾਂਡ ਵਧੀ

ਇਸ ਸਬੰਧੀ ਕਿਸਾਨਾਂ ਵੱਲੋਂ ਸੂਚਿਤ ਕਰਨ ਤੋਂ ਬਾਅਦ ਕਿਸਾਨ ਆਗੂ ਇੰਦਰ ਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਮੰਗ ਕੀਤੀ ਕਿ ਮੰਡੀ ਵਿਚ ਪੁਲਸ ਦੀ ਗਸ਼ਤ ਰਾਤ ਦੇ ਸਮੇਂ ਹੋਣੀ ਚਾਹੀਦੀ ਹੈ ਜਾਂ ਫਿਰ ਆੜਤੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਫਸਲ ਦੇ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਹਨ, ਕਿਉਂਕਿ ਇਸ ਤਰ੍ਹਾਂ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੁਦਰਤੀ ਮਾਰ ਕਾਰਨ ਕਿਸਾਨਾਂ ਦੀਆਂ ਫਸਲਾਂ ਹੇਠਾਂ ਡਿੱਗਣ ਕਾਰਨ ਕਣਕ ਦੀ ਫਸਲ ਦਾ ਝਾੜ ਘੱਟ ਗਿਆ ਹੈ । ਜਿਸ ਕਾਰਨ ਪਹਿਲਾਂ ਹੀ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ 'ਚ ਬੈਠਾ ਵਿਅਕਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News