NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ

Tuesday, Apr 14, 2026 - 10:50 AM (IST)

NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ

ਬਿਜ਼ਨੈੱਸ ਡੈਸਕ - ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਮਾਈਨਿੰਗ ਕੰਪਨੀ ਵੇਦਾਂਤਾ ਸਮੂਹ ਦੀ ਕਰਜ਼ੇ ਹੇਠ ਦੱਬੀ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ (ਜੇ. ਏ. ਐੱਲ.) ਲਈ ਅਡਾਣੀ ਐਂਟਰਪ੍ਰਾਈਜ਼ਿਜ਼ ਦੀ ਬੋਲੀ ਦੀ ਚੋਣ ਖਿਲਾਫ਼ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦੀਵਾਲਾ ਅਪੀਲੀ ਟ੍ਰਿਬਿਊਨਲ ਨੇ ਉਸ ਬੈਂਚ ਦੀ ਬਣਤਰ ’ਚ ਬਦਲਾਅ ਕਾਰਨ ਸੁਣਵਾਈ ਮੁਲਤਵੀ ਕੀਤੀ ਜੋ ਵੇਦਾਂਤਾ ਲਿਮਟਿਡ ਵੱਲੋਂ ਦਾਇਰ ਦੋ ਅਪੀਲਾਂ ’ਤੇ ਸੁਣਵਾਈ ਕਰ ਰਹੀ ਸੀ। ਇਹ ਬਦਲਾਅ ਬੈਂਚ ਦੇ ਇਕ ਮੈਂਬਰ ਦੀ ਗੈਰ-ਮੌਜੂਦਗੀ ਕਾਰਨ ਕੀਤਾ ਗਿਆ ਹੈ। ਐੱਨ. ਸੀ. ਐੱਲ. ਏ. ਟੀ. ਜਲਦ ਹੀ ਸੁਣਵਾਈ ਦੀ ਅਗਲੀ ਤਰੀਕ ਤੈਅ ਕਰੇਗਾ।

ਇਹ ਵੀ ਪੜ੍ਹੋ :    100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਵੇਦਾਂਤਾ ਨੇ 17 ਮਾਰਚ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਇਲਾਹਾਬਾਦ ਬੈਂਚ ਵੱਲੋਂ ਪਾਸ ਕੀਤੇ ਉਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ, ਜਿਸ ’ਚ ਅਡਾਣੀ ਐਂਟਰਪ੍ਰਾਈਜ਼ਿਜ਼ ਲਿਮਟਿਡ ਦੀ 14,535 ਕਰੋੜ ਰੁਪਏ ਦੀ ਬੋਲੀ ਨੂੰ ਦੀਵਾਲਾ ਪ੍ਰਕਿਰਿਆ ਦੇ ਤਹਿਤ ਜੇ. ਏ. ਐੱਲ. ਦੇ ਅੈਕਵਾਇਰ ਕਰਨ ਲਈ ਮਨਜ਼ੂਰੀ ਦਿੱਤੀ ਗਈ ਸੀ। ਐੱਨ. ਸੀ. ਐੱਲ. ਏ. ਟੀ. ਨੇ 24 ਮਾਰਚ ਨੂੰ ਜੇ. ਏ. ਐੱਲ. ਨੂੰ ਅੈਕਵਾਇਰ ਕਰਨ ਲਈ ਅਡਾਣੀ ਸਮੂਹ ਦੀ ਬੋਲੀ ਨੂੰ ਮਨਜ਼ੂਰੀ ਦੇਣ ਵਾਲੇ ਐੱਨ. ਸੀ. ਐੱਲ. ਟੀ. ਦੇ ਹੁਕਮ ’ਤੇ ਕਿਸੇ ਵੀ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ :  ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ
ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News