ਕੌਣ ਹੈ ਕ੍ਰਿਸ਼ਨਾ ਮਡਿਗਾ, ਜੋ PM ਮੋਦੀ ਦੇ ਮੋਢੇ ''ਤੇ ਸਿਰ ਰੱਖ ਫੁੱਟ-ਫੁੱਟ ਰੋਇਆ? ਦੇਖੋ Emotional Video

Sunday, Nov 12, 2023 - 12:51 AM (IST)

ਹੈਦਰਾਬਾਦ : ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪੀਐੱਮ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਹੈਦਰਾਬਾਦ ਦੇ ਸਿਕੰਦਰਾਬਾਦ ਵਿੱਚ ਬਹੁਤ ਹੀ ਅਜੀਬ ਦ੍ਰਿਸ਼ ਦੇਖਣ ਨੂੰ ਮਿਲਿਆ। ਇੱਥੇ ਪ੍ਰਧਾਨ ਮੰਤਰੀ ਨਾਲ ਗੱਲ ਕਰਦਿਆਂ ਇਕ ਵਿਅਕਤੀ ਅਚਾਨਕ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਆਪਣਾ ਸਿਰ ਉਨ੍ਹਾਂ ਦੇ ਮੋਢੇ 'ਤੇ ਰੱਖ ਦਿੱਤਾ ਅਤੇ ਫੁੱਟ-ਫੁੱਟ ਕੇ ਰੋਣ ਲੱਗਾ। ਪ੍ਰਧਾਨ ਮੰਤਰੀ ਨੇ ਤੁਰੰਤ ਹੱਥ ਫੜ ਕੇ ਉਸ ਨੂੰ ਦਿਲਾਸਾ ਦਿੱਤਾ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਵਿਅਕਤੀ ਕੌਣ ਹੈ ਅਤੇ ਰੈਲੀ ਦੀ ਸਟੇਜ 'ਤੇ ਇਸ ਤਰ੍ਹਾਂ ਜਨਤਕ ਤੌਰ 'ਤੇ ਭਾਵੁਕ ਹੋਣ ਦਾ ਕਾਰਨ ਕੀ ਸੀ। ਪਤਾ ਲੱਗਾ ਹੈ ਕਿ ਇਸ ਵਿਅਕਤੀ ਦਾ ਨਾਂ ਮੰਦਾ ਕ੍ਰਿਸ਼ਨਾ ਮਡਿਗਾ ਹੈ ਅਤੇ ਉਹ ਮਡਿਗਾ ਰਿਜ਼ਰਵੇਸ਼ਨ ਪੋਰਟਾ ਸਮਿਤੀ (MRPS) ਦਾ ਮੁਖੀ ਹੈ।

ਇਹ ਵੀ ਪੜ੍ਹੋ : Bike ਅੱਗੇ ਬਲਦ ਬਿਠਾ ਨੌਜਵਾਨ ਨੇ ਕੀਤੀ ਡਰਾਈਵਿੰਗ, ਕੀ ਤੁਸੀਂ ਵੀ ਦੇਖੀ ਹੈ ਇਹ ਹੈਰਾਨ ਕਰਨ ਵਾਲੀ Video?

ਇਹ ਦੱਸਣਾ ਜ਼ਰੂਰੀ ਹੈ ਕਿ ਜੁਲਾਈ 1994 ਵਿੱਚ ਜਦੋਂ ਤੇਲੰਗਾਨਾ ਆਂਧਰਾ ਪ੍ਰਦੇਸ਼ ਦਾ ਇਕ ਹਿੱਸਾ ਸੀ ਤਾਂ ਉਸ ਸਮੇਂ ਪ੍ਰਕਾਸ਼ਮ ਵਿੱਚ ਜ਼ਿਲ੍ਹੇ ਦੇ ਏਡੁਮੁਡੀ ਪਿੰਡ ਦੇ ਵਸਨੀਕ ਮੰਦਾ ਕ੍ਰਿਸ਼ਨਾ ਮਡਿਗਾ ਅਤੇ ਹੋਰਾਂ ਦੀ ਅਗਵਾਈ 'ਚ ਮਡਿਗਾ ਰਿਜ਼ਰਵੇਸ਼ਨ ਪੋਰਟਾ ਸਮਿਤੀ (MRPS) ਦੀ ਸਥਾਪਨਾ ਕੀਤੀ ਗਈ ਸੀ। ਇਸ ਕਮੇਟੀ ਦਾ ਮਕਸਦ ਖੇਤਰ ਦੇ ਮੈਲ਼ਾ ਢੋਣ ਵਾਲੇ ਮਡਿਗਾ ਭਾਈਚਾਰੇ ਨੂੰ ਅਨੁਸੂਚਿਤ ਜਾਤੀ (ਐੱਸਸੀ) ਵਿੱਚ ਅੰਦਰੂਨੀ ਰਾਖਵਾਂਕਰਨ ਦਿਵਾਉਣਾ ਹੈ। ਪ੍ਰਧਾਨ ਮੰਤਰੀ ਨੇ 2013 'ਚ ਇਸ ਮੁੱਦੇ 'ਤੇ ਮੰਦਾ ਕ੍ਰਿਸ਼ਨਾ ਮਡਿਗਾ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਵਰਗ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ : ਗੱਡੀ ਦਾ ਸ਼ੀਸ਼ਾ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਉਡਾਏ, ਸ਼ਾਪਿੰਗ ਕਰਨ ਗਏ ਪਤੀ-ਪਤਨੀ ਨਾਲ ਵਾਪਰੀ ਘਟਨਾ

ਹੁਣ ਜਦੋਂ ਤੇਲੰਗਾਨਾ ਇਕ ਵੱਖਰੇ ਰਾਜ ਦੀ ਭੂਮਿਕਾ ਵਿੱਚ ਹੈ ਅਤੇ ਸਾਰੀਆਂ ਛੋਟੀਆਂ-ਵੱਡੀਆਂ ਰਾਜਨੀਤਕ ਪਾਰਟੀਆਂ ਵਿਧਾਨ ਸਭਾ ਚੋਣਾਂ ਲਈ ਆਪੋ-ਆਪਣੇ ਤਰੀਕੇ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਸੇ ਦੌਰਾਨ ਸ਼ਨੀਵਾਰ ਨੂੰ ਹੈਦਰਾਬਾਦ ਦੇ ਸਿਕੰਦਰਾਬਾਦ 'ਚ ਮਡਿਗਾ ਰਿਜ਼ਰਵੇਸ਼ਨ ਵੱਲੋਂ ਇਕ ਮੁਹਿੰਮ ਚਲਾਈ ਗਈ। ਪੋਰਟਾ ਕਮੇਟੀ ਵੱਲੋਂ ਇਕ ਜਨਤਕ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸ਼ਿਰਕਤ ਕੀਤੀ, ਜਦੋਂ ਕਿ ਮਡਿਗਾ ਆਰਕਸ਼ਣ ਪੋਰਟਾ ਸਮਿਤੀ ਦੇ ਆਗੂ ਮੰਦਾ ਕ੍ਰਿਸ਼ਨਾ ਮਡਿਗਾ ਨੇ ਉਨ੍ਹਾਂ ਨਾਲ ਮੰਚ ਸਾਂਝਾ ਕੀਤਾ। ਇਸ ਦੌਰਾਨ ਗੱਲ ਕਰਦਿਆਂ ਕ੍ਰਿਸ਼ਨਾ ਮਡਿਗਾ ਅਚਾਨਕ ਭਾਵੁਕ ਹੋ ਗਏ ਅਤੇ ਪ੍ਰਧਾਨ ਮੰਤਰੀ ਦੇ ਮੋਢੇ ਵੱਲ ਝੁਕਦਿਆਂ ਰੋਣ ਲੱਗ ਪਏ। ਇਸ ਤੋਂ ਬਾਅਦ ਪੀਐੱਮ ਮੋਦੀ ਨੇ ਮਡਿਗਾ ਦਾ ਹੱਥ ਫੜ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News