ਦਿਨ ਦਿਹਾੜੇ ਬੰਦ ਪਏ ਹੋਟਲ ''ਚੋ ਨਾਕਾਮ ਚੋਰੀ ਕਰਦੀਆਂ ਔਰਤਾਂ ਦੀ ਵੀਡੀਓ ਵਾਇਰਲ

Tuesday, May 26, 2026 - 05:12 PM (IST)

ਦਿਨ ਦਿਹਾੜੇ ਬੰਦ ਪਏ ਹੋਟਲ ''ਚੋ ਨਾਕਾਮ ਚੋਰੀ ਕਰਦੀਆਂ ਔਰਤਾਂ ਦੀ ਵੀਡੀਓ ਵਾਇਰਲ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਮੇਨ ਬਾਜ਼ਾਰ ਦੇ ਕੋਲ ਗਲੀ 'ਚ ਸਥਿਤ ਨਰੂਲਾ ਹੋਟਲ ਦੇ ਬਾਹਰੋਂ ਔਰਤਾਂ ਵੱਲੋਂ ਦਿਨ ਦਿਹਾੜੇ ਚੋਰੀ ਦੀ ਨਾਕਾਮ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਦੁਕਾਨਦਾਰ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਨ ਬਾਜ਼ਾਰ 'ਚ ਸਥਿਤ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੇ ਦੇਖਿਆ ਕਿ ਚਾਰ ਪੰਜ ਔਰਤਾਂ ਨਰੂਲਾ ਹੋਟਲ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸਦੇ ਬਾਹਰ ਲੱਗੇ ਏਸੀ ਦੇ ਸਮਾਨ ਨੂੰ ਲਾਹੁਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਸ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਜਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਨ੍ਹਾਂ ਦੀ ਵੀਡੀਓ ਬਣ ਰਹੀ ਹੈ ਤਾਂ ਉਹ ਤੁਰੰਤ ਉਥੋਂ ਭੱਜ ਗਈਆਂ। ਦੁਕਾਨਦਾਰ ਤੇ ਬਾਜ਼ਾਰ ਵਾਲਿਆਂ ਨੇ ਦੱਸਿਆ ਕਿ ਇਹ ਔਰਤਾਂ ਪਹਿਲਾਂ ਵੀ ਇਸ ਹੋਟਲ ਅੰਦਰ ਵੜ ਕੇ ਅੰਦਰ ਪਏ ਸਮਾਨ ਨੂੰ ਪਿਛਲੇ ਲੰਮੇ ਸਮੇਂ ਤੋਂ ਚੋਰੀ ਕਰਦੀਆਂ ਆ ਰਹੀਆਂ ਹਨ। 

ਇਹ ਇੰਨੀਆਂ ਛਾਤਰ ਚੋਰਨੀਆ ਹਨ ਕਿ ਸਮਾਨ ਚੋਰੀ ਕਰਕੇ ਲੈ ਜਾਂਦੀਆਂ ਹਨ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਪਰ ਅੱਜ ਇਹ ਦਿਨ ਦਿਹਾੜੇ ਹੀ ਚੋਰੀ ਕਰਨ ਆ ਗਈਆਂ ਹਨ ਤੇ ਹੁਣ ਇਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬਜ਼ਾਰ ਵਾਲਿਆਂ ਨੇ ਦੱਸਿਆ ਕਿ ਜੇ ਉਨ੍ਹਾਂ ਵੱਲੋਂ ਵੀਡੀਓ ਨਾ ਬਣਾਈ ਜਾਂਦੀ ਤਾਂ ਇਨ੍ਹਾਂ ਨੇ ਹੋਟਲ ਦੇ ਬਾਹਰ ਲੱਗਿਆ ਏਸੀ ਦਾ ਕੰਪ੍ਰੈਸ਼ਰ ਤੇ ਅੰਦਰੋਂ ਹੋਰ ਸਮਾਨ ਚੋਰੀ ਕਰਕੇ ਲੈ ਜਾਣਾ ਸੀ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰੀਆਂ ਨੂੰ ਜਲਦੀ ਫੜਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਹੋਰ ਵੱਡੀ ਘਟਨਾ ਨੂੰ ਅੰਜਾਮ ਨਾ ਦੇ ਸਕਣ।


author

Gurminder Singh

Content Editor

Related News