ਤੇਜਸਵੀ ''ਤੇ ਸੀ.ਐਮ ਦਾ ਵਾਰ, ਬੇਤੁਕੇ ਬਿਆਨਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ

11/14/2017 12:33:51 PM

ਪਟਨਾ— ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਦੇ ਬਿਆਨਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤੇਜਸਵੀ ਅਜੇ ਬੱਚਾ ਹੈ। ਉਸ ਦੇ ਬੇਤੁਕੇ ਬਿਆਨਾਂ ਦਾ ਜਵਾਬ ਦੇ ਕੇ ਮੈਂ ਆਪਣਾ ਸਮੇਂ ਗੁਆਉਣਾ ਨਹੀਂ ਚਾਹੁੰਦਾ। 
ਨਿਤੀਸ਼ ਕੁਮਾਰ ਨੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਾਲੂ ਦਾ ਬੇਟਾ ਆਪਣੇ ਪਿਤਾ ਦੇ ਦਿਖਾਏ ਹੋਏ ਰਸਤੇ 'ਤੇ ਚੱਲ ਰਿਹਾ ਹੈ। ਲਾਲੂ ਜਾਣਦੇ ਹਨ ਕਿ ਵਿਵਾਦਿਤ ਬਿਆਨ ਦੇ ਕੇ ਉਹ ਮੀਡੀਆ ਦੇ ਆਕਰਸ਼ਣ ਦਾ ਕਾਰਨ ਬਣੇ ਰਹਿ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਜਨਤਾ ਉਨ੍ਹਾਂ ਨੂੰ ਅਗਲੀ ਵਿਧਾਨਸਭਾ ਚੋਣਾਂ 'ਚ ਜਵਾਬ ਦਵੇਗੀ। 
ਮੁੱਖਮੰਤਰੀ ਨੇ ਕਿਹਾ ਕਿ ਲਾਲੂ ਲਈ ਰਾਜਦ ਇਕ ਪਾਰਟੀ ਨਹੀਂ ਸਗੋਂ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ। ਲਾਲੂ ਅਤੇ ਉਨ੍ਹਾਂ ਦੇ ਬੇਟਿਆਂ ਦਾ ਰਾਜ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 


Related News