'ਤੇਜਸ' ਦਾ ਪਹਿਲਾ ਸਫਰ ਯਾਤਰੀਆਂ ਲਈ ਹੋਵੇਗਾ ਸ਼ਾਨਦਾਰ

10/01/2019 2:03:38 PM

ਲਖਨਊ (ਵਾਰਤਾ)— ਆਉਣ ਵਾਲੀ 4 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤਕ ਦੇ 'ਤੇਜਸ' ਪਹਿਲਾ ਸਫਰ ਯਾਤਰੀਆਂ ਲਈ ਸ਼ਾਨਦਾਰ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ 4 ਅਕਤੂਬਰ ਨੂੰ ਲਖਨਊ ਜੰਕਸ਼ਨ ਤੋਂ ਇਸ ਤੇਜਸ ਟਰੇਨ ਨੂੰ ਦਿੱਲੀ ਲਈ ਰਵਾਨਾ ਕਰਨਗੇ। ਏਅਰਲਾਈਨ ਦੀ ਪਹਿਲੀ ਉਡਾਣ ਦੀ ਤਰਜ਼ 'ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਤੇਜਸ 'ਚ ਪਹਿਲਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਤੋਹਫ਼ਾ ਦੇਵੇਗਾ। ਯਾਤਰੀਆਂ ਨੂੰ ਆਈ. ਆਰ. ਸੀ. ਟੀ. ਸੀ. ਲਾਜਵਾਬ ਭੋਜਨ ਖੁਆਏਗਾ। ਇਸ ਲਈ ਯਾਤਰੀਆਂ ਤੋਂ ਖਾਣ-ਪੀਣ ਫੀਸ ਨਹੀਂ ਲਈ ਜਾਵੇਗੀ। 

Image result for Tejas's first journey will be excellent for travelers

ਮੁੱਖ ਮੰਤਰੀ ਦੇ ਉਦਘਾਟਨ ਕਰਨ ਦੀ ਸੂਚਨਾ ਮਿਲਦੇ ਹੀ ਰੇਲਵੇ ਹਰਕਤ ਵਿਚ ਆ ਗਿਆ ਹੈ। ਰੇਲਵੇ ਨੇ ਪ੍ਰੋਗਰਾਮ ਵਾਲੀ ਥਾਂ ਨੂੰ ਸੰਵਾਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। 4 ਅਕਤੂਬਰ ਨੂੰ ਆਈ. ਆਰ. ਸੀ. ਟੀ. ਸੀ. ਤੇਜਸ ਸਪੈਸ਼ਲ ਲਖਨਊ ਜੰਕਸ਼ਨ ਦੇ ਪਲੇਟਫਾਰਮ ਨੰਬਰ-6 ਤੋਂ ਸਵੇਰੇ 9:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:00 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸ ਟਰੇਨ 'ਚ 4 ਫਰਵਰੀ ਦੀ ਸੀਟ ਦੀ ਬੁਕਿੰਗ ਕਰਾਉਣ 'ਤੇ ਆਈ. ਆਰ. ਸੀ. ਟੀ. ਸੀ. ਉਨ੍ਹਾਂ ਤੋਂ ਖਾਣ-ਪੀਣ ਦੇ ਪੈਸੇ ਨਹੀਂ ਲੈ ਰਿਹਾ।


Tanu

Content Editor

Related News