ਬੇਦਬਰਤ ਭਰਾਲੀ ਨੇ ਵਿਸ਼ਵ ਯੁਵਾ ਵੇਟਲਿਫਟਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਸੋਨ ਤਮਗਾ

05/25/2024 2:42:06 PM

ਨਵੀਂ ਦਿੱਲੀ, (ਭਾਸ਼ਾ) ਆਸਾਮ ਦੇ ਨੌਜਵਾਨ ਵੇਟਲਿਫਟਰ ਬੇਦਬਰਤ ਭਰਾਲੀ ਨੇ ਪੇਰੂ ਦੇ ਲੀਮਾ 'ਚ ਚੱਲ ਰਹੀ ਆਈ. ਡਬਲਿਊ. ਐੱਫ. ਵਿਸ਼ਵ ਯੁਵਾ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 73 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ। 17 ਸਾਲ ਦੀ ਭਰਾਲੀ ਨੇ 296 ਕਿਲੋਗ੍ਰਾਮ (ਸਨੈਚ ਵਿੱਚ 136 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 160 ਕਿਲੋ) ਭਾਰ ਚੁੱਕਿਆ। 

ਇਹ ਵੀ ਪੜ੍ਹੋ : IPL 2024 : ਹੈਦਰਾਬਾਦ ਨੇ ਕੀਤਾ 'ਰਾਇਲਜ਼' ਦਾ ਸ਼ਿਕਾਰ, ਹੁਣ ਫਾਈਨਲ 'ਚ ਕੋਲਕਾਤਾ ਨਾਲ ਹੋਵੇਗੀ 'ਖ਼ਿਤਾਬੀ ਜੰਗ'

ਅਮਰੀਕਾ ਦੇ ਰਿਆਨ ਮੈਕਡੋਨਲਡ 284 ਕਿਲੋਗ੍ਰਾਮ ਭਾਰ ਚੁੱਕ ਕੇ ਦੂਜੇ ਅਤੇ ਯੂਕਰੇਨ ਦੇ ਸੇਰਹੀ ਕੋਟੇਲੇਵਸਕੀ 283 ਕਿਲੋਗ੍ਰਾਮ ਭਾਰ ਚੁੱਕ ਕੇ ਤੀਜੇ ਸਥਾਨ ’ਤੇ ਰਹੇ। ਭਰਾਲੀ ਨੇ ਪਿਛਲੇ ਸਾਲ 67 ਕਿਲੋ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਸਾਯਰਾਜ ਪਰਦੇਸ਼ੀ ਨੇ ਪੁਰਸ਼ਾਂ ਦੇ 81 ਕਿਲੋਗ੍ਰਾਮ ਸਨੈਚ ਵਿੱਚ 135 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ। ਉਹ ਸਮੁੱਚੇ ਵਰਗ ਵਿੱਚ ਚੌਥੇ ਸਥਾਨ ’ਤੇ ਰਿਹਾ ਅਤੇ ਇੱਕ ਕਿੱਲੋ ਤੱਕ ਮੈਡਲ ਤੋਂ ਖੁੰਝ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tarsem Singh

Content Editor

Related News