ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ! ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਲਈ ਨਵੀਆਂ ਫਲਾਈਟਾਂ ਸ਼ੁਰੂ
Friday, May 24, 2024 - 06:01 AM (IST)
ਜਲੰਧਰ (ਸਲਵਾਨ)– ਸਿੰਗਾਪੁਰ ਏਅਰਲਾਈਨਜ਼ ਦੀ ਕਿਫਾਇਤੀ ਏਅਰਲਾਈਨ ਸਕੂਟ ਨੇ ਹੁਣ ਏਅਰ ਕੈਨੇਡਾ ਦੇ ਨਾਲ ਇੰਟਰਲਾਈਨ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਹੁਣ ਭਾਰਤ ਲਈ ਏਅਰ ਕੈਨੇਡਾ ਦੀ ਵੈੱਬਸਾਈਟ ’ਤੇ ਵੀ ਸਕੂਟ ਦੀਆਂ ਫਲਾਈਟਾਂ ਦੀ ਬੁਕਿੰਗ ਹੋ ਸਕੇਗੀ।
ਏਅਰ ਕੈਨੇਡਾ ਨੇ ਸਿੰਗਾਪੁਰ ਤੋਂ ਵੈਨਕੂਵਰ ਲਈ ਨਾਨ-ਸਟਾਪ ਫਲਾਈਟ ਦੀ ਸ਼ੁਰੂਆਤ ਕੀਤੀ ਹੈ। 13 ਹਜ਼ਾਰ ਕਿਲੋਮੀਟਰ ਦਾ ਇਹ ਸਫ਼ਰ ਸਿਰਫ਼ 14 ਘੰਟੇ 40 ਮਿੰਟ ’ਚ ਤੈਅ ਕੀਤਾ ਜਾ ਰਿਹਾ ਹੈ। ਭਾਰਤ ਤੋਂ ਕੈਨੇਡਾ (ਵੈਨਕੂਵਰ) ਜਾਣ ਵਾਲੇ ਹੁਣ ਸਿੱਧਾ ਅੰਮ੍ਰਿਤਸਰ ਤੋਂ ਵੈਨਕੂਵਰ ਦਾ ਸਫ਼ਰ ਕਰ ਸਕਣਗੇ, ਜਿਸ ਲਈ 2 ਜਹਾਜ਼ ਕੰਪਨੀਆਂ ਸਕੂਟ ਤੇ ਏਅਰ ਕੈਨੇਡਾ ’ਚ ਸਫ਼ਰ ਕਰਨਾ ਪਵੇਗਾ। ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸਕੂਟ ਏਅਰਲਾਈਨ ’ਚ ਤੇ ਉਥੋਂ ਵੈਨਕੂਵਰ ਲਈ ਏਅਰ ਕੈਨੇਡਾ ਰਾਹੀਂ ਜਾਇਆ ਜਾ ਸਕੇਗਾ। ਇਸ ਏਅਰਲਾਈਨ ਸਾਂਝੇਦਾਰੀ ਨਾਲ ਭਾਰਤੀ ਯਾਤਰੀਆਂ ਨੂੰ ਸਕੂਟ ਏਅਰਲਾਈਨ ਰਾਹੀਂ ਕਈ ਹੋਰ ਬਦਲ ਵੀ ਮੁਹੱਈਆ ਹੋ ਸਕਣਗੇ।
ਇਹ ਖ਼ਬਰ ਵੀ ਪੜ੍ਹੋ : ਮਨੁੱਖਤਾ ਹੋਈ ਸ਼ਰਮਸਾਰ! ਜਠਾਣੀ ਨੇ ਦਰਾਣੀ ਦੇ ਬੱਚੇ ਨੂੰ ਦਿੱਤਾ ਜ਼ਹਿਰ, ਰੋਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਆਈ ਸਾਹਮਣੇ
ਸਕੂਟ ਏਅਰਲਾਈਨਜ਼ ਮੁਤਾਬਕ ਅੰਮ੍ਰਿਤਸਰ ਤੋਂ ਹਰ ਹਫ਼ਤੇ 5 ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ) ਇਹ ਫਲਾਈਟ ਜਾਵੇਗੀ, ਜਿਸ ’ਚ ਅੰਮ੍ਰਿਤਸਰ ਤੋਂ ਸਿੰਗਾਪੁਰ ਫਲਾਈਟ ਨੰਬਰ ਟੀ. ਆਰ. 509 ਸ਼ਾਮ 7.40 ਤੇ ਸਵੇਰੇ 4.05 ਮਿੰਟ ’ਤੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਉਥੇ ਲੈਂਡ ਕਰੇਗੀ। ਉਸ ਤੋਂ ਬਾਅਦ ਸਿੰਗਾਪੁਰ ਤੋਂ ਵੈਨਕੂਵਰ ਫਲਾਈਟ ਨੰਬਰ ਏ. ਸੀ. 20 ਸਵੇਰੇ 9.10 ਮਿੰਟ ’ਤੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਉਡਾਨ ਭਰ ਕੇ ਸਵੇਰੇ 8.55 ਮਿੰਟ (ਵੈਨਕੂਵਰ ਸਮੇਂ ਅਨੁਸਾਰ) ਉਥੇ ਲੈਂਡ ਕਰੇਗੀ।
ਇਸੇ ਤਰ੍ਹਾਂ ਵੈਨਕੂਵਰ ਤੋਂ ਅੰਮ੍ਰਿਤਸਰ ਵਾਪਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਲਈ ਸਕੂਟ ਏਅਰਲਾਈਨਜ਼ ਵਲੋਂ ਵੈਨਕੂਵਰ ਤੋਂ ਸਿੰਗਾਪੁਰ ਲਈ ਫਲਾਈਟ ਨੰਬਰ ਏ. ਸੀ. 19 ਸਵੇਰੇ 12.05 ਵਜੇ (ਵੈਨਕੂਵਰ ਦੇ ਸਮੇਂ ਅਨੁਸਾਰ) ਉਡਾਨ ਭਰ ਕੇ 7.10 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਸਿੰਗਾਪੁਰ ਲੈਂਡ ਕਰੇਗੀ। ਇਸ ਤੋਂ ਬਾਅਦ ਸਿੰਗਾਪੁਰ ਤੋਂ ਦੁਪਹਿਰ 3.10 ਮਿੰਟ ’ਤੇ ਉਡਾਨ ਭਰਦਿਆਂ ਸ਼ਾਮ 6.40 ਮਿੰਟ (ਭਾਰਤੀ ਸਮੇਂ ਅਨੁਸਾਰ) ਇਹ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।