ਛੇੜਛਾੜ ਦਾ ਵਿਰੋਧ ਕਰਨ ''ਤੇ ਨੌਜਵਾਨ ਨੇ ਕੁੜੀ ਨੂੰ ਜਿਊਂਦੇ ਸਾੜਿਆ

Thursday, May 18, 2023 - 11:15 AM (IST)

ਛੇੜਛਾੜ ਦਾ ਵਿਰੋਧ ਕਰਨ ''ਤੇ ਨੌਜਵਾਨ ਨੇ ਕੁੜੀ ਨੂੰ ਜਿਊਂਦੇ ਸਾੜਿਆ

ਮੈਨਪੁਰੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਮੈਨਪੁਰੀ ਜ਼ਿਲ੍ਹੇ ਦੇ ਕੋਤਵਾਲੀ ਖੇਤਰ 'ਚ ਇਕ ਨੌਜਵਾਨ ਨੇ ਛੇੜਛਾੜ ਦਾ ਵਿਰੋਧ ਕਰਨ 'ਤੇ ਗੁਆਂਢ 'ਚ ਰਹਿਣ ਵਾਲੀ ਇਕ ਕੁੜੀ ਨੂੰ ਜਿਊਂਦੇ ਸਾੜ ਦਿੱਤਾ। ਗੰਭੀਰ ਰੂਪ ਨਾਲ ਝੁਲਸੀ ਕੁੜੀ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪੁਲਸ ਅਨੁਸਾਰ ਥਾਣਾ ਕੋਤਵਾਲੀ ਮੈਨਪੁਰੀ ਖੇਤਰ ਪਿੰਡ ਨਗਲਾ ਪਜਾਵਾ 'ਚ ਰਾਜੇਸ਼ ਕੁਮਾਰ ਲੋਧੀ ਰਾਜਪੂਤ ਦੀ 15 ਸਾਲਾ ਨਾਬਾਲਗ ਧੀ ਕੁਮਾਰੀ ਸ਼ਿਲਪੀ ਨੂੰ ਗੁਆਂਢ 'ਚ ਰਹਿਣ ਵਾਾਲ ਅੰਕਿਤ (22) ਪੁੱਤਰ ਰਾਜਵੀਰ ਸਿੰਘ ਲੋਧੀ 6 ਮਹੀਨਿਆਂ ਤੋਂ ਪਰੇਸ਼ਾਨ ਕਰ ਰਿਹਾ ਸੀ। ਆਏ ਦਿਨ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਸੀ, ਜਿਸ ਦਾ ਉਹ ਵਿਰੋਧ ਕਰ ਰਹੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਡਰੋਨ ਨਾਲ ਮੁੜ ਕੀਤੀ ਨਾਪਾਕ ਹਰਕਤ, ਸਰਹੱਦ ’ਤੇ ਫੜੀ ਗਈ 25 ਕਰੋੜ ਦੀ ਹੈਰੋਇਨ

ਮੰਗਲਵਾਰ ਨੂੰ ਅੰਕਿਤ ਕੁੜੀ ਦੇ ਘਰ ਉਸ ਸਮੇਂ ਵੜ ਗਿਆ, ਜਦੋਂ ਪਰਿਵਾਰ ਦੇ ਲੋਕ ਗੁਆਂਢ 'ਚ ਬੈਠੇ ਹੋਏ ਸਨ। ਘਰ ਕੁੜੀ ਆਪਣੇ ਛੋਟੇ ਭਰਾ ਨਾਲ ਮੌਜੂਦ ਸੀ ਕਿ ਅੰਕਿਤ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਉਸ ਨਾਲ ਛੇੜਛਾੜ ਕਰਨ ਲੱਗਾ। ਵਿਰੋਧ ਕਰਨ 'ਤੇ ਉਸ ਨੇ ਕੁੜੀ 'ਤੇ ਡੀਜ਼ਲ ਸੁੱਟ ਕੇ ਅੱਗ ਲਗਾ ਦਿੱਤੀ। ਚੀਕ ਸੁਣ ਕੇ ਮਾਤਾ-ਪਿਤਾ ਮੌਕੇ 'ਤੇ ਪਹੁੰਚੇ ਅਤੇ ਹੋਰ ਪਰਿਵਾਰ ਵਾਲਿਆਂ ਨੇ ਕੰਬਲ ਸੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬੱਚੀ 90 ਫੀਸਦੀ ਤੱਕ ਸੜ ਚੁੱਕੀ ਸੀ ਅਤੇ ਇਲਾਜ ਦੌਰਾਨ ਸੈਫਈ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਦੀ ਰਿਪੋਰਟ ਦਰਜ ਕਰ ਕੇ ਦੋਸ਼ੀ ਅੰਕਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News